ਵਾਸ਼ਿੰਗਟਨ, 15 ਜਨਵਰੀ (ਪੰਜਾਬ ਮੇਲ)- ਇਕ ਭਾਰਤੀ-ਅਮਰੀਕੀ ਨੂੰ ਚੋਰੀ ਦੇ ਐਪਲ ਉਤਪਾਦਾਂ ਨੂੰ ਖਰੀਦਣ ਅਤੇ ਫਿਰ ਉਨ੍ਹਾਂ ਨੂੰ ਆਨਲਾਈਨ ਵੇਚਣ ਦੇ ਦੋਸ਼ ਵਿਚ 66 ਮਹੀਨਿਆਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਇਹ ਉਤਪਾਦ ਅਮਰੀਕਾ ਦੇ ਨਿਊ ਮੈਕਸੀਕੋ ਸੂਬੇ ਵਿਚ ਸਥਾਨਕ ਅਮਰੀਕੀ ਸਕੂਲੀ ਬੱਚਿਆਂ ਲਈ ਬਣਾਏ ਗਏ ਸਨ। ਇਸ ਸਜ਼ਾ ਤੋਂ ਇਲਾਵਾ ਯੂ.ਐਸ. ਜ਼ਿਲ੍ਹਾ ਜੱਜ ਕੈਥਰੀਨ ਸੀ ਬਲੇਕ ਨੇ ਕੋਲੋਰਾਡੋ ਦੇ ਔਰੋਰਾ ਵਸਨੀਕ ਸੌਰਭ ਚਾਵਲਾ (36) ਨੂੰ ਮੁਆਵਜ਼ੇ ਵਜੋਂ ਅੰਦਰੂਨੀ ਮਾਲੀਆ ਸੇਵਾ (ਆਈ.ਆਰ.ਐਸ.) ਨੂੰ 7,13,619 ਅਮਰੀਕੀ ਡਾਲਰ ਅਦਾ ਕਰਨ ਦਾ ਵੀ ਨਿਰਦੇਸ਼ ਦਿੱਤਾ।