ਚੋਣ ਕਮਿਸ਼ਨ ਵੱਲੋਂ ਰਾਜ ਸਭਾ ਦੀਆਂ 18 ਸੀਟਾਂ ਲਈ ਚੋਣਾਂ 19 ਜੂਨ ਨੂੰ ਕਰਾਉਣ ਦਾ ਐਲਾਨ

913
Share

ਨਵੀਂ ਦਿੱਲੀ, 1 ਜੂਨ (ਪੰਜਾਬ ਮੇਲ)- ਕਰੋਨਾ ਲੌਕਡਾਊਨ ਵਿਚਾਲੇ ਚੋਣ ਕਮਿਸ਼ਨ ਨੇ ਅੱਜ ਰਾਜ ਸਭਾ ਦੀਆਂ 18 ਸੀਟਾਂ ਲਈ ਰਹਿੰਦੀਆਂ ਚੋਣਾਂ 19 ਜੂਨ ਨੂੰ ਕਰਾਉਣ ਦਾ ਐਲਾਨ ਕੀਤਾ ਹੈ। ਜ਼ਿਕਰਯੋਗ ਹੈ ਕਿ ਤਿੰਨ ਮਹੀਨਿਆਂ ਬਾਅਦ ਸੋਮਵਾਰ ਨੂੰ ਚੋਣ ਕਮਿਸ਼ਨ ਦੀ ਮੀਟਿੰਗ ਹੋਈ। ਇਸ ਵਿੱਚ ਮੁੱਖ ਚੋਣ ਕਮਿਸ਼ਨਰ ਅਤੇ ਦੋ ਚੋਣ ਕਮਿਸ਼ਨਰਾਂ ਨੇ ਹਿੱਸਾ ਲਿਆ। ਇਸ ਤੋਂ ਪਹਿਲਾਂ ਕਮਿਸ਼ਨ ਆਨ ਲਾਈਨ ਮੀਟਿੰਗਾਂ ਕਰ ਰਿਹਾ ਸੀ ਕਿਉਂਕਿ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਮਾਰਚ ਦੀ ਸੁ਼ਰੂਆਤ ਵਿੱਚ ਅਰਮੀਕਾ ਦੀ ਯਾਤਰਾ ’ਤੇ ਗਏ ਅਤੇ ਲੌਕਡਾਊਨ ਕਾਰਨ ਉਥੇ ਹੀ ਫਸ ਗਏ ਸਨ। ਸ੍ਰੀ ਅਰੋੜਾ ਹਾਲ ਹੀ ਵਿੱਚ ਭਾਰਤ ਪਰਤੇ ਹਨ।


Share