ਚੋਣ ਕਮਿਸ਼ਨ ਵੱਲੋਂ ਪੱਛਮੀ ਬੰਗਾਲ ਦੇ ਡੀ.ਜੀ.ਪੀ. ਨੂੰ ਹਟਾਉਣ ਦੇ ਹੁਕਮ

310
Share

ਨਵੀਂ ਦਿੱਲੀ, 9 ਮਾਰਚ (ਪੰਜਾਬ ਮੇਲ)- ਚੋਣ ਕਮਿਸ਼ਨ ਨੇ ਪੱਛਮੀ ਬੰਗਾਲ ਦੇ ਡੀ.ਜੀ.ਪੀ. ਵੀਰੇਂਦਰ ਨੂੰ ਹਟਾਉਣ ਦੇ ਹੁਕਮ ਦਿੰਦਿਆਂ ਉਨ੍ਹਾਂ ਦੀ ਥਾਂ ਪੀ. ਨੀਰਜਨਯਨ ਨੂੰ ਫੌਰੀ ਨਿਯੁਕਤ ਕਰ ਦਿੱਤਾ ਹੈ। ਸੂਬੇ ਦੇ ਮੁੱਖ ਸਕੱਤਰ ਨੂੰ ਜਾਰੀ ਹਦਾਇਤਾਂ ’ਚ ਚੋਣ ਕਮਿਸ਼ਨ ਨੇ ਸਾਫ਼ ਕਰ ਦਿੱਤਾ ਹੈ ਕਿ ਵੀਰੇਂਦਰ ਨੂੰ ਅਜਿਹਾ ਕੋਈ ਅਹੁਦਾ ਨਾ ਦਿੱਤਾ ਜਾਵੇ, ਜੋ ਸਿੱਧੇ ਜਾਂ ਅਸਿੱਧੇ ਤੌਰ ’ਤੇ ਚੋਣ ਅਮਲ ਨਾਲ ਸਬੰਧਤ ਹੋਵੇ। ਡੀ.ਜੀ.ਪੀ. ਵੀਰੇਂਦਰ ਨੂੰ ਹਟਾਉਣ ਦਾ ਫੈਸਲਾ ਸੂਬੇ ’ਚ ਚੋਣ ਤਿਆਰੀਆਂ ’ਤੇ ਨਜ਼ਰਸਾਨੀ ਮਗਰੋਂ ਲਿਆ ਗਿਆ ਹੈ। ਪੱਛਮੀ ਬੰਗਾਲ ’ਚ ਅੱਠ ਗੇੜਾਂ ਤਹਿਤ 27 ਮਾਰਚ ਤੋਂ 29 ਅਪਰੈਲ ਤੱਕ ਵੋਟਾਂ ਪੈਣੀਆਂ ਹਨ।

Share