ਚੋਣ ਕਮਿਸ਼ਨ ਨੇ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਘਟਾਈਆਂ ਪਾਬੰਦੀਆਂ

251
Share

-ਅਗਾਊਂ ਇਜਾਜ਼ਤ ਨਾਲ ਹੋ ਸਕਣਗੇ ਰੋਡ ਸ਼ੋਅ
ਨਵੀਂ ਦਿੱਲੀ, 22 ਫਰਵਰੀ (ਪੰਜਾਬ ਮੇਲ)- ਚੋਣ ਕਮਿਸ਼ਨ ਨੇ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕਰੋਨਾ ਪਾਬੰਦੀਆਂ ਅੱਜ ਘਟਾ ਦਿੱਤੀਆਂ ਹਨ। ਹੁਣ ਰਾਜਸੀ ਪਾਰਟੀਆਂ ਜ਼ਿਲ੍ਹਾ ਅਧਿਕਾਰੀਆਂ ਦੀ ਅਗਾਊਂ ਇਜਾਜ਼ਤ ਨਾਲ ਰੋਡ ਸ਼ੋਅ ਕਰ ਸਕਣਗੀਆਂ। ਕਮਿਸ਼ਨ ਨੇ ਸਿਆਸੀ ਪਾਰਟੀਆਂ ਅਤੇ ਉਮੀਦਵਾਰਾਂ ਨੂੰ ਮੀਟਿੰਗਾਂ ਤੇ ਰੈਲੀਆਂ 50 ਫ਼ੀਸਦੀ ਸਮਰੱਥਾ ਨਾਲ ਕਰਨ ਦੀ ਇਜਾਜ਼ਤ ਦਿੱਤੀ ਹੈ। ਦੱਸਣਯੋਗ ਹੈ ਕਿ ਮਨੀਪੁਰ ਤੇ ਉੱਤਰ ਪ੍ਰਦੇਸ਼ ’ਚ ਵਿਧਾਨ ਸਭਾ ਚੋਣਾਂ ਦੇ ਪੜਾਅ ਹਾਲੇ ਰਹਿੰਦੇ ਹਨ।

Share