ਚੋਣ ਕਮਿਸ਼ਨ ਨੇ ਬੰਗਾਲ ਦੀਆਂ ਦੋ ਸੀਟਾਂ ’ਤੇ ਚੋਣ ਮੁਲਤਵੀ ਕੀਤੀ

376
Share

ਨਵੀਂ ਦਿੱਲੀ, 4 ਮਈ (ਪੰਜਾਬ ਮੇਲ)- ਕਰੋਨਾਵਾਇਰਸ ਪਾਬੰਦੀਆਂ ਦਾ ਹਵਾਲਾ ਦਿੰਦਿਆਂ ਚੋਣ ਕਮਿਸ਼ਨ ਨੇ ਪੱਛਮੀ ਬੰਗਾਲ ਦੀਆਂ ਦੋ ਅਤੇ ਉੜੀਸਾ ਦੀ ਇਕ ਸੀਟ ’ਤੇ ਜ਼ਿਮਣੀ ਚੋਣ ਮੁਲਤਵੀ ਕਰ ਦਿੱਤੀ ਹੈ। ਇਨ੍ਹਾਂ ਸੀਟਾਂ ’ਤੇ 16 ਮਈ ਨੂੰ ਵੋਟਾਂ ਪੈਣੀਆਂ ਸਨ। ਪੱਛਮੀ ਬੰਗਾਲ ਦੇ ਦੋ ਹਲਕਿਆਂ ਜੰਗੀਪੁਰ ਤੇ ਸ਼ਮਸ਼ੇਰਗੰਜ ਅਤੇ ਉੜੀਸਾ ਦੀ ਪਿਪਲੀ ਸੀਟ ’ਤੇ ਮਾਨਤਾ ਪ੍ਰਾਪਤ ਪਾਰਟੀਆਂ ਦੇ ਉਮੀਦਵਾਰਾਂ ਦੀ ਮੌਤ ਕਾਰਨ ਚੋਣ ਮੁਲਤਵੀ ਕੀਤੀ ਗਈ ਸੀ। ਚੋਣ ਕਮਿਸ਼ਨ ਨੇ ਬਿਆਨ ’ਚ ਕਿਹਾ ਕਿ ਪੱਛਮੀ ਬੰਗਾਲ ਤੇ ਉੜੀਸਾ ਦੇ ਮੁੱਖ ਚੋਣ ਅਧਿਕਾਰੀਆਂ ਤੋਂ ਰਾਏ ਲੈਣ ਅਤੇ ਲੌਕਡਾਊਨ ਤੇ ਹੋਰ ਪਾਬੰਦੀਆਂ ਨੂੰ ਦੇਖਦਿਆਂ ਚੋਣਾਂ ਮੁਲਤਵੀ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਮਹਾਮਾਰੀ ਦੇ ਹਾਲਾਤ ਦਾ ਮੁਲਾਂਕਣ ਕਰਨ ਮਗਰੋਂ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ। ਚੋਣ ਕਮਿਸ਼ਨ ਨੇ ਤਿੰਨ ਹਲਕਿਆਂ ’ਚੋਂ ਆਦਰਸ਼ ਚੋਣ ਜ਼ਾਬਤਾ ਵੀ ਤੁਰੰਤ ਹਟਾਉਣ ਦਾ ਫ਼ੈਸਲਾ ਲਿਆ ਹੈ।

Share