ਚੋਣਾਂ ਤੋਂ ਪਹਿਲਾ ਰੂਸੀ ਰਾਸ਼ਟਰਪਤੀ ਵੱਲੋਂ ਟੰਰਪ ਦੀ ਸਲਾਘਾ

405
Share

ਰੂਸ, 30 ਅਕਤੂਬਰ (ਪੰਜਾਬ ਮੇਲ)- ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਆਲਮੀ ਤੇਲ ਬਾਜ਼ਾਰ ’ਚ ਸਥਿਰਤਾ ਲਿਆਉਣ ਲਈ ਨਿਭਾਈ ਭੂਮਿਕਾ ਬਦਲੇ ਉਨ੍ਹਾਂ ਦੀ ਸ਼ਲਾਘਾ ਕੀਤੀ ਹੈ ਪਰ ਨਾਲ ਹੀ ਟਰੰਪ ਪ੍ਰਸ਼ਾਸਨ ਦੀ ਰੂਸ ’ਤੇ 46 ਵਾਰ ਪਾਬੰਦੀਆਂ ਲਾਉਣ ਲਈ ਆਲੋਚਨਾ ਵੀ ਕੀਤੀ ਹੈ। ਰੂਸ ਦੇ ਰਾਸ਼ਟਰਪਤੀ ਵੱਲੋਂ ਇਹ ਟਿੱਪਣੀ ਇੱਕ ਨਿਵੇਸ਼ ਸੰਮੇਲਨ ਦੌਰਾਨ ਕੀਤੀ ਗਈ।  3 ਨਵੰਬਰ ਨੂੰ ਅਮਰੀਕੀ ਰਾਸ਼ਟਰਪਤੀ ਦੇ ਅਹੁਦੇ ਲਈ ਚੋਣਾਂ ਹੋਣ ਜਾ ਰਹੀਆਂ ਹਨ ਤੇ ਅਜਿਹੇ ’ਚ ਰੂਸ ਦੇ ਰਾਸ਼ਟਰਪਤੀ ਦੀ ਟਿੱਪਣੀ ਅਹਿਮ ਮੰਨੀ ਜਾ ਰਹੀ ਹੈ। ਟਰੰਪ ਦੇ ਮੁਕਾਬਲੇ ਰਾਸ਼ਟਰਪਤੀ ਦੇ ਅਹੁਦੇ ਲਈ ਡੈਮੋਕਰੈਟਿਕ ਪਾਰਟੀ ਵੱਲੋਂ ਜੋਅ ਬਾਇਡਨ ਮੈਦਾਨ ’ਚ ਹਨ।


Share