ਚੇਂਗਦੂ ‘ਚ ਸਥਿਤ ਅਮਰੀਕੀ ਦੂਤਘਰ ਨੂੰ ਚੀਨ ਨੇ ਕੀਤਾ ਬੰਦ

624
Share

ਬੀਜਿੰਗ, 28 ਜੁਲਾਈ (ਪੰਜਾਬ ਮੇਲ)-ਚੀਨ ਨੇ ਚੇਂਗਦੂ ‘ਚ ਸਥਿਤ ਅਮਰੀਕੀ ਦੂਤਘਰ ਨੂੰ ਬੰਦ ਕਰਕੇ ਇਮਾਰਤ ਨੂੰ ਆਪਣੇ ਕਬਜ਼ੇ ‘ਚ ਲੈ ਲਿਆ ਹੈ। ਅਮਰੀਕਾ ਵਲੋਂ ਹਿਊਸਟਨ ਵਿਖੇ ਚੀਨੀ ਕੂਟਨੀਤਕ ਮਿਸ਼ਨ ਨੂੰ ਬੰਦ ਕਰਨ ਦੇ ਵਿਰੋਧ ‘ਚ ਚੀਨ ਦੇ ਇਸ ਕਦਮ ਨੂੰ ਜਵਾਬੀ ਕਾਰਵਾਈ ਵਜੋਂ ਵੇਖਿਆ ਜਾ ਰਿਹਾ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਵਲੋਂ ਜਾਰੀ ਇਕ ਪ੍ਰੈੱਸ ਬਿਆਨ ਅਨੁਸਾਰ 27 ਜੁਲਾਈ ਸਵੇਰੇ 10 ਵਜੇ ਚੇਂਗਦੂ ‘ਚ ਅਮਰੀਕੀ ਦੂਤਘਰ ਬੰਦ ਕਰ ਦਿੱਤਾ ਗਿਆ। ਇਸ ਦੇ ਬਾਅਦ ਚੀਨ ਦੇ ਅਧਿਕਾਰੀ ਮੁੱਖ ਦਰਵਾਜ਼ੇ ਰਾਹੀਂ ਇਮਾਰਤ ‘ਚ ਦਾਖ਼ਲ ਹੋਏ ਅਤੇ ਇਸ ਨੂੰ ਆਪਣੇ ਕਬਜ਼ੇ ‘ਚ ਲੈ ਲਿਆ। ਚੇਂਗਦੂ ਚੀਨ ਦੇ ਸਿਚੂਆਨ ਪ੍ਰਾਂਤ ਦੀ ਰਾਜਧਾਨੀ ਹੈ।


Share