ਚੀਫ਼ ਜਸਟਿਸ ਨੇ ਗੁਰਪੁਰਬ ਤੋਂ ਪਹਿਲਾਂ ਨਾਰੋਵਾਲ-ਕਰਤਾਰਪੁਰ ਰੋਡ ਬਣਾਉਣ ਦੇ ਦਿੱਤੇ ਹੁਕਮ

513
Share

ਅੰਮਿ੍ਤਸਰ, 21 ਮਾਰਚ (ਪੰਜਾਬ ਮੇਲ)- ਲਾਹੌਰ ਹਾਈਕੋਰਟ ਦੇ ਚੀਫ਼ ਜਸਟਿਸ ਨੇ ਗੁਰੂ ਨਾਨਕ ਦੇਵ ਜੀ ਦੇ 552ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ-ਪਹਿਲਾਂ ਨਾਰੋਵਾਲ-ਕਰਤਾਰਪੁਰ ਰੋਡ ਦੀ ਉਸਾਰੀ ਮੁਕੰਮਲ ਕੀਤੇ ਜਾਣ ਦੇ ਹੁਕਮ ਦਿੱਤੇ ਹਨ | ਨਾਰੋਵਾਲ-ਕਰਤਾਰਪੁਰ ਰੋਡ ਦੀ ਖ਼ਸਤਾ ਹਾਲਤ ਕਾਰਨ ਰੋਜ਼ਾਨਾ ਸੜਕ ਦੁਰਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ ਅਤੇ ਯਾਤਰੂਆਂ ਨੂੰ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਪਹੁੰਚਣ ਲਈ ਭਾਈ ਔਾਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇੰਦਰਜੀਤ ਸਿੰਘ ਨੇ ਚੀਫ਼ ਜਸਟਿਸ ਵਲੋਂ ਜਾਰੀ ਹੁਕਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਕਤ ਸੜਕ ਦੀ ਉਸਾਰੀ ਨਾਲ ਪਾਕਿਸਤਾਨ ਦੇ ਵੱਖ-ਵੱਖ ਸ਼ਹਿਰਾਂ ‘ਚੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੇ ਯਾਤਰੂਆਂ ਅਤੇ ਸ਼ਰਧਾਲੂਆਂ ਨੂੰ ਭਾਰੀ ਰਾਹਤ ਮਿਲੇਗੀ | ਉਨ੍ਹਾਂ ਨਾਲ ਹੀ ਇਹ ਵੀ ਮੰਗ ਕੀਤੀ ਕਿ ਲਾਹੌਰ ਤੋਂ ਨਾਰੋਵਾਲ ਜਾਣ ਲਈ ਮੁਰੀਦਕੇ ਰੋਡ ਨੂੰ ਵੀ ਡਬਲ ਕੀਤਾ ਜਾਵੇ ਅਤੇ ਇਸ ਦੀ ਉਸਾਰੀ ਮੁਕੰਮਲ ਕਰਵਾ ਕੇ ਇਸ ਸੜਕ ਦਾ ਨਾਂਅ ਬਾਬਾ ਗੁਰੂ ਨਾਨਕ ਦੇਵ ਜੀ ਦੇ ਨਾਂਅ ‘ਤੇ ਰੱਖਿਆ ਜਾਵੇ |

Share