ਚੀਫ਼ ਖ਼ਾਲਸਾ ਦੀਵਾਨ ਜਨਰਲ ਹਾਊਸ ਵਲੋਂ 8 ਮਈ ਨੂੰ ਹੱਥ ਖੜੇ੍ਹ ਕਰਵਾਕੇ ਪ੍ਰਧਾਨ ਦੇ ਅਹੁਦੇ ਦੀ ਚੋਣ ਕਰਨ ਲਈ ਪ੍ਰਵਾਨਗੀ

91
????????????????????????????????????
Share

ਅੰਮ੍ਰਿਤਸਰ,  24 ਅਪ੍ਰੈਲ (ਪੰਜਾਬ ਮੇਲ)- ਅੱਜ ਚੀਫ਼ ਖ਼ਾਲਸਾ ਦੀਵਾਨ ਵਲੋਂ ਗੁਰਦੁਆਰਾ ਕਲਗੀਧਰ ਸਾਹਿਬ ਵਿਖੇ ਸ੍ਰੀ ਗੁਰੁੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਜਨਰਲ ਹਾਊਸ ਦੀ ਇਕੱਤਰਤਾ ਦਾ ਆਯੋਜਨ ਕੀਤਾ ਗਿਆ। ਅਰਦਾਸ ਉਪਰੰਤ ਚੀਫ਼ ਖ਼ਾਲਸਾ ਦੀਵਾਨ ਦੇ ਕਾਰਜਕਾਰੀ ਪ੍ਰਧਾਨ ਡਾ.ਇੰਦਰਬੀਰ ਸਿੰਘ ਨਿੱਜਰ ਵਲੋਂ ਸਮੂਹ ਮੈਂਬਰ ਸਾਹਿਬਾਨ ਦਾ ਸਵਾਗਤ ਕਰਦਿਆ ਚੀਫ਼ ਖ਼ਾਲਸਾ ਦੀਵਾਨ ਦੇ ਵਿਦਵਾਨ ਮੈਂਬਰਜ਼ ਵਕੀਲ, ਸੀ.ਏ, ਐਜੂਕੇਸ਼ਨਿਸਟ ਅਤੇ ਹੋਰਨਾਂ ਆਪੋ—ਆਪਣੇ ਖੇਤਰ ਵਿਚ ਮਾਹਰ ਮੈਂਬਰਜ਼ ਨੂੰ ਦੀਵਾਨ ਦੀਆਂ ਗਤੀਵਿਧੀਆਂ ਅਤੇ ਵਿਕਾਸ ਵਿਚ ਵੱਡਮੁੱਲਾ ਯੋਗਦਾਨ ਅਤੇ ਸਹਿਯੋਗ ਦੇਣ ਦੀ ਬੇਨਤੀ ਕੀਤੀ ਗਈ। ਮੀਟਿੰਗ ਦੌਰਾਨ ਆਨਰੇਰੀ ਸਕੱਤਰ ਸ੍ਰ.ਅਜੀਤ ਸਿੰਘ ਬਸਰਾ ਨੇ ਸਪੱਸ਼ਟ ਕੀਤਾ ਕਿ ਸਾਬਕਾ ਪ੍ਰਧਾਨ ਸ੍ਰ.ਨਿਰਮਲ ਸਿੰਘ ਦੇ ਅਕਾਲ ਚਲਾਣਾ ਕਰ ਜਾਣ ਕਰਕੇ ਚੀਫ਼ ਖ਼ਾਲਸਾ ਦੀਵਾਨ ਪ੍ਰਧਾਨ ਦੀ ਖਾਲੀ ਥਾਂ ਸੰਵਿਧਾਨ ਅਨੁਸਾਰ 60 ਦਿਨਾਂ ਦੇ ਅੰਦਰ ਪੁਰ ਕਰਨਾ ਲਾਜ਼ਮੀ ਹੈ ਪ੍ਰੰਤੂ ਚੋਣ ਪ੍ਰਕਿਰਿਆ ਦਾ ਸਮਾਂ ਲੰਮਾ ਹੋਣ ਕਰਕੇ ਉਚੇਚੇ ਹਲਾਤਾਂ ਦੇ ਮੱਦੇਨਜ਼ਰ ਕਾਰਜ—ਸਾਧਕ ਕਮੇਟੀ ਵਲੋਂ ਬਾਕੀ ਰਹਿੰਦੇ ਸਮੇਂ ਲਈ ਮਿਤੀ 08—05—2022 ਨੂੰ ਪ੍ਰਧਾਨ ਦੇ ਖਾਲੀ ਅਹੁਦੇ ਲਈ ਆਪਸੀ ਸਹਿਮਤੀ ਨਾਲ ਚੋਣ ਕਰਵਾਉਣ ਦਾ ਨਿਰਣਾ ਲਿਆ ਗਿਆ ਹੈ। ਇਸ ਸੰਬੰਧ ਵਿਚ ਤਿੰਨ ਮੈਂਬਰੀ ਕਮੇਟੀ ਜਿਸ ਵਿਚ ਰਿਟਰਨਿੰਗ ਅਫਸਰ ਪ੍ਰੋ.ਵਰਿਆਮ ਸਿੰਘ, ਸ੍ਰ.ਹਰਜੀਤ ਸਿੰਘ ਤਰਨਤਾਰਨ, ਸ੍ਰ.ਨਰਿੰਦਰ ਸਿੰਘ ਖੁਰਾਣਾ ਸ਼ਾਮਲ ਹਨ, ਨੂੰ ਚੋਣ ਪ੍ਰਕਿਰਿਆ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਤਾਂ ਜੋ ਸੰਵਿਧਾਨ ਅਨੁਸਾਰ ਸਮਾਂ ਰਹਿੰਦੇ ਪ੍ਰਧਾਨ ਦੀ ਖਾਲੀ ਥਾਂ 60 ਦਿਨਾਂ ਦੇ ਅੰਦਰ—ਅੰਦਰ ਪੁਰ ਕੀਤੀ ਜਾ ਸਕੇ। ਉਹਨਾਂ ਨੇ ਦੱਸਿਆ ਕਿ ਤਰਨਤਾਰਨ, ਚੰਡੀਗੜ੍ਹ, ਮੁੰਬਈ ਸਮੇਤ ਕਈ ਚੀਫ਼ ਖ਼ਾਲਸਾ ਦੀਵਾਨ ਲੋਕਲ ਕਮੇਟੀਆਂ ਵਲੋ ਪ੍ਰਧਾਨ ਦੀ ਚੋਣ ‘‘ਸ਼ੋਅ ਹੈਂਡ** ਮਤਲਬ ਮੈਂਬਰ ਸਾਹਿਬਾਨ ਵਲੋਂ ਹੱਥ ਖੜ੍ਹੇ ਕਰਕੇ ਉਮੀਦਵਾਰ ਦੇ ਪੱਖ ਵਿਚ ਆਪਣੀ ਸਹਿਮਤੀ ਪ੍ਰਗਟਾਉਣ ਦੀ ਵਿਧੀ ਨਾਲ ਕਰਵਾਉਣ ਦੇ ਮੱਤੇ ਪਾਸ ਕਰਕੇ ਭੇਜੇ ਗਏ ਹਨ।
ਵਿਚਾਰ—ਵਟਾਂਦਰੇ ਉਪਰੰਤ ਜਨਰਲ ਹਾਊਸ ਦੇ ਮੈਂਬਰ ਸਾਹਿਬਾਨ ਵਲੋਂ ਸਰਬ—ਸੰਮਤੀ ਨਾਲ ਜੈਕਾਰਿਆਂ ਦੀ ਗੁੰਜ ਵਿਚ ਚੀਫ਼ ਖ਼ਾਲਸਾ ਦੀਵਾਨ ਦੀਆਂ ਪਰੰਪਰਾਵਾਂ ਅਨੁਸਾਰ ਬਜੁ਼ਰਗਾਂ ਦੇ ਪਾਏ ਪੁਰਨਿਆਂ ਤੇ ਚੱਲਦਿਆਂ ਮਿਤੀ 08—5—2022 ਦਿਨ ਐਤਵਾਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ‘‘ਸ਼ੋਅ ਹੈਂਡ** ਮਤਲਬ ਮੈਂਬਰ ਸਾਹਿਬਾਨ ਵਲੋਂ ਹੱਥ ਖੜ੍ਹੇ ਕਰਕੇ ਉਮੀਦਵਾਰ ਦੇ ਪੱਖ ਵਿਚ ਆਪਣੀ ਸਹਿਮਤੀ ਪ੍ਰਗਟਾਉਣ ਦੀ ਵਿਧੀ ਨਾਲ ਪ੍ਰਧਾਨ ਦੇ ਅਹੁਦੇ ਲਈ ਚੋਣ ਕਰਵਾਉਣ ਦਾ ਫੈਸਲਾ ਲਿਆ ਗਿਆ। ਇਸ ਮੋਕੇ ਕਾਰਜਕਾਰੀ ਪ੍ਰਧਾਨ ਡਾ.ਇੰਦਰਬੀਰ ਸਿੰਘ ਨਿੱਜਰ, ਆਨਰੇਰੀ ਸਕੱਤਰ ਸ੍ਰ.ਅਜੀਤ ਸਿੰਘ ਬਸਰਾ, ਮੀਤ ਪ੍ਰਧਾਨ ਸ੍ਰ.ਅਮਰਜੀਤ ਸਿੰਘ ਬਾਗਾ, ਸਰਪ੍ਰਸਤ ਸ੍ਰ.ਰਾਜਮਹਿੰਦਰ ਸਿੰਘ ਮਜੀਠਾ, ਐਜੂਕੇਸ਼ਨ ਕਮੇਟੀ ਦੇ ਆਨਰੇਰੀ ਸਕੱਤਰ ਡਾ.ਸਰਬਜੀਤ ਸਿੰਘ ਛੀਨਾ, ਮੁੱਖ ਦਫ਼ਤਰ ਮੈਂਬਰ ਇੰਚਾਰਜ ਸ੍ਰ.ਸੁਖਜਿੰਦਰ ਸਿੰਘ ਪ੍ਰਿੰਸ, ਸ੍ਰ.ਜਸਪਾਲ ਸਿੰਘ ਢਿੱਲੋਂ, ਪ੍ਰੋ.ਵਰਿਆਮ ਸਿੰਘ, ਸ੍ਰ.ਹਰਜੀਤ ਸਿੰਘ ਤਰਨਤਾਰਨ, ਸ੍ਰ.ਨਰਿੰਦਰ ਸਿੰਘ ਖੁਰਾਣਾ, ਸ੍ਰ.ਸੁਖਦੇਵ ਸਿੰਘ ਮੱਤੇਵਾਲ, ਪ੍ਰੋ.ਹਰੀ ਸਿੰਘ, ਇੰਜੀ:ਜਸਪਾਲ ਸਿੰਘ, ਸ੍ਰ.ਗੁਰਿੰਦਰ ਸਿੰਘ, ਸ੍ਰ.ਭਗਵੰਤਪਾਲ ਸਿੰਘ ਸੱਚਰ, ਸ੍ਰ.ਜਤਿੰਦਰ ਸਿੰਘ ਭਾਟੀਆ, ਸ੍ਰ.ਮਨਮੋਹਨ ਸਿੰਘ, ਡਾ.ਜਸਵਿੰਦਰ ਸਿੰਘ ਢਿੱਲੋਂ, ਬੀਬੀ ਕਿਰਨਜੋਤ ਕੋਰ, ਸ੍ਰ.ਕੁਲਦੀਪ ਸਿੰਘ ਮਜੀਠਾ, ਡਾ.ਤਰਵਿੰਦਰ ਸਿੰਘ ਚਾਹਲ, ਆਦਿ 150 ਦੇ ਕਰੀਬ ਮੈਂਬਰ ਸਾਹਿਬਾਨ ਹਾਜ਼ਰ ਸਨ।

Share