ਚੀਨ ਵੱਲੋਂ 18,489 ਨਾਜਾਇਜ਼ ‘ਵੈੱਬਸਾਈਟਾਂ’ ਬੰਦ: 4551 ਆਨਲਾਈਨ ਪਲੇਟਫਾਰਮਾਂ ਨੂੰ ਨੋਟਿਸ

561
Share

ਪੇਈਚਿੰਗ, 30 ਜਨਵਰੀ (ਪੰਜਾਬ ਮੇਲ)- ਚੀਨ ਨੇ ਸਾਲ 2020 ’ਚ 18,489 ਨਾਜਾਇਜ਼ ‘ਵੈੱਬਸਾਈਟਾਂ’ ਬੰਦ ਕਰ ਦਿੱਤੀਆਂ ਅਤੇ 4,551 ਆਨਲਾਈਨ ਪਲੇਟਫਾਰਮਾਂ ਨੂੰ ਨੋਟਿਸ ਜਾਰੀ ਕੀਤੇ ਗਏ। ਅਧਿਕਾਰਤ ਮੀਡੀਆ ਵੱਲੋਂ ਦੱਸਿਆ ਗਿਆ ਕਿ ਕੁਝ ਵੈੱਬਸਾਈਟਾਂ ਨੂੰ ਆਨਲਾਈਨ ਪਾਠਕ੍ਰਮ ਦੀ ਆੜ ’ਚ ਆਨਲਾਈਨ ਗੇਮਾਂ ਨੂੰ ਬੜ੍ਹਾਵਾ ਦੇਣ ਅਤੇ ਡੇਟਿੰਗ ਸਬੰਧੀ ਸੂਚਨਾ ਦੇ ਦੋਸ਼ ਹੇਠ, ਜਦਕਿ ਕਈ ਹੋਰਨਾਂ ਨੂੰ ਅਸ਼ਲੀਲ ਅਤੇ ਹਿੰਸਕ ਸਮੱਗਰੀ ਵਰਗੀਆਂ ਨਾਜਾਇਜ਼ ਚੀਜ਼ਾਂ ਪ੍ਰਸਾਰਿਤ ਕਰਨ ਦੇ ਦੋਸ਼ ਹੇਠ ਬੰਦ ਕੀਤਾ ਗਿਆ। ਦੂਜੇ ਪਾਸੇ ਆਲੋਚਕਾਂ ਨੇ ਕਥਿਤ ਦੋਸ਼ ਲਾਇਆ ਕਿ ਸਰਕਾਰ ਵੱਲੋਂ ਇਹ ਕਦਮ ਆਲੋਚਨਾਤਮਕ ਸਮੱਗਰੀ ਦੀ ਵਜ੍ਹਾ ਕਰਕੇ ਚੁੱਕਿਆ ਗਿਆ, ਜਿਸ ਨੂੰ ਉਹ ਪਸੰਦ ਨਹੀਂ ਕਰਦੀ।

Share