ਚੀਨ ਵੱਲੋਂ ਭਾਰਤ ਦੀ ਕਰੋਨਾ ਦੇ ਮਾਮਲਿਆਂ ’ਚ ਹੋਏ ਵਾਧੇ ਨਾਲ ਨਜਿੱਠਣ ਲਈ ਮਦਦ ਲਈ ਪੇਸ਼ਕਸ਼

150
Share

ਪੇਈਚਿੰਗ, 23 ਅਪ੍ਰੈਲ (ਪੰਜਾਬ ਮੇਲ)- ਚੀਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਭਾਰਤ ਸਰਕਾਰ ਅਤੇ ਉਥੋਂ ਦੇ ਵਾਸੀਆਂ ਦਾ ਪੂਰਾ ਸਮਰਥਨ ਕਰਦਾ ਹੈ। ਉਸ ਨੇ ਕਿਹਾ ਕਿ ਕਰੋਨਾ ਦੇ ਮਾਮਲਿਆਂ ਵਿਚ ਹੋਏ ਵਾਧੇ ਨਾਲ ਨਜਿੱਠਣ ਲਈ ਉਹ ਸਹਾਇਤਾ ਪ੍ਰਦਾਨ ਕਰਨ ਦੀ ਪੇਸ਼ਕਸ਼ ਤਹਿਤ ਨਵੀਂ ਦਿੱਲੀ ਨਾਲ ਗੱਲਬਾਤ ਕਰ ਰਿਹਾ ਹੈ। ਚੀਨ ਨੇ ਵੀਰਵਾਰ ਨੂੰ ਦੇਸ਼ ’ਚ ਕੋਵਿਡ-19 ਮਾਮਲਿਆਂ ’ਚ ਤੇਜ਼ੀ ਨਾਲ ਵਾਧੇ ਨਾਲ ਨਜਿੱਠਣ ਲਈ ਭਾਰਤ ਨੂੰ ਲੋੜੀਂਦੀ ਸਹਾਇਤਾ ਦੇਣ ਦੀ ਪੇਸ਼ਕਸ਼ ਕੀਤੀ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲੀਜਿਆਨ ਨੇ ਇਥੇ ਮੀਡੀਆ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਭਾਰਤ ਵਿਚ ਹਾਲ ਹੀ ਵਿਚ ਵਿਗੜ ਰਹੀ ਮਹਾਮਾਰੀ ਦੀ ਸਥਿਤੀ ਲਈ ਅਸੀਂ ਆਪਣੀ ਦਿਲੀ ਹਮਦਰਦੀ ਭੇਜਦੇ ਹਾਂ। ਚੀਨੀ ਸਰਕਾਰ ਅਤੇ ਲੋਕ ਆਪਣੀ ਲੜਾਈ ’ਚ ਭਾਰਤ ਸਰਕਾਰ ਅਤੇ ਉਨ੍ਹਾਂ ਦੇ ਲੋਕਾਂ ਦਾ ਦਿ੍ਰੜ੍ਹਤਾ ਨਾਲ ਸਮਰਥਨ ਕਰਦੇ ਹਨ। ਉਸ ਨੇ ਕਿਹਾ ਕਿ ਭਾਰਤ ਵੱਲੋਂ ਲੋੜ ਦੇ ਆਧਾਰ ’ਤੇ ਅਸੀਂ ਸਹਾਇਤਾ ਅਤੇ ਸਹਾਇਤਾ ਦੀ ਪੇਸ਼ਕਸ਼ ਕਰਨ ਲਈ ਤਿਆਰ ਹਾਂ। ਉਨ੍ਹਾਂ ਕਿਹਾ ਕਿ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਭਾਰਤ ਵਾਸੀ ਮਹਾਮਾਰੀ ਦੀ ਮੁੱਢਲੀ ਸਟੇਜ ’ਤੇ ਹੀ ਇਸ ਨੂੰ ਮਾਤ ਦੇ ਦੇਣਗੇ।

Share