ਚੀਨ ਵੱਲੋਂ ਭਾਰਤ ‘ਤੇ ਸਾਈਬਰ ਹਮਲੇ ਸ਼ੁਰੂ

752
Share

* 5 ਚੀਨੀ ਹੈਕਰਜ਼ ਨੇ ਦਿਨਾਂ ‘ਚ 40 ਹਜ਼ਾਰ ਤੋਂ ਜ਼ਿਆਦਾ ਵਾਰ ਬਣਾਇਆ ਨਿਸ਼ਾਨਾ
ਨਵੀਂ ਦਿੱਲੀ, 25 ਜੂਨ (ਪੰਜਾਬ ਮੇਲ)- ਸਰਹੱਦ ‘ਤੇ ਭਾਰਤ ਖ਼ਿਲਾਫ਼ ਸਫਲਤਾ ਨਾ ਮਿਲਣ ‘ਤੇ ਚੀਨ ਨੇ ਹੁਣ ਭਾਰਤ ‘ਤੇ ਸਾਈਬਰ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਹਨ। ਮਹਾਰਾਸ਼ਟਰਾ ਸਾਈਬਰ ਇੰਟੈਲੀਜੈਂਸ ਸੈੱਲ ਦੇ ਸਪੈਸ਼ਲ ਆਈ. ਜੀ. ਯਸ਼ਸਵੀ ਯਾਦਵ ਨੇ ਦੱਸਿਆ ਕਿ ਪਿਛਲੇ 5 ਦਿਨਾਂ ‘ਚ ਚੀਨੀ ਹੈਕਰਜ਼ ਨੇ ਭਾਰਤੀ ਸਾਈਬਰ ਸਪੇਸ ‘ਚ 40,000 ਤੋਂ ਜ਼ਿਆਦਾ ਵਾਰ ਹਮਲੇ ਕੀਤੇ ਹਨ। ਯਸ਼ਸਵੀ ਯਾਦਵ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ‘ਚ ਭਾਰਤੀ ਸੂਚਨਾ ਤੇ ਬੈਂਕਿੰਗ ਖੇਤਰ ‘ਤੇ ਸਾਈਬਰ ਹਮਲਿਆਂ ‘ਚ ਤੇਜ਼ੀ ਆਈ ਹੈ। ਚੀਨੀ ਹੈਕਰਜ਼ ਨੇ ਭਾਰਤੀ ਸਾਈਬਰ ਸਪੇਸ ‘ਚ 40,000 ਤੋਂ ਜ਼ਿਆਦਾ ਵਾਰ ਹਮਲੇ ਕੀਤੇ ਹਨ। ਚੀਨੀ ਹੈਕਰਜ਼ ਨੇ ਪਿਛਲੇ 4-5 ਦਿਨਾਂ ‘ਚ ਭਾਰਤੀ ਸਾਈਬਰ ਸਪੇਸ ‘ਚ 40300 ਵਾਰ ਅਟੈਕ ਕਰਨ ਦੀ ਕੋਸ਼ਿਸ਼ ਕੀਤੀ। ਇਨ੍ਹਾਂ ‘ਚ ਜ਼ਿਆਦਾਤਰ ਹਮਲੇ ਚੀਨ ਦੇ ਚੇਂਗਡੂ ਖੇਤਰ ਤੋਂ ਕੀਤੇ ਗਏ ਹਨ। ਚੇਂਗਡੂ ਸਿੰਚੂਵਾਨ ਖੇਤਰ ਦੀ ਰਾਜਧਾਨੀ ਹੈ ਅਤੇ ਇਸ ‘ਚ ਚੀਨੀ ਫੌਜੀ ਦੀ ਸਾਈਬਰ ਆਰਮੀ ਦਾ ਹੈੱਡਕੁਆਰਟਰ ਹੈ। ਇਨ੍ਹਾਂ ਸਾਈਬਰ ਅਟੈਕ ‘ਚ ਡੇਨੀਅਲ ਆਫ ਸਰਵਿਸ ਅਤੇ ਹਾਈਜੈਕਿੰਗ ਆਫ ਇੰਟਰਨੈੱਟ ਪ੍ਰੋਟੋਕੋਲ ਐਂਡ ਫਿਸ਼ਿੰਗ ਦਾ ਯਤਨ ਕੀਤਾ ਗਿਆ। ਡੇਨੀਅਲ ਆਫ ਸਰਵਿਸ ‘ਚ ਯੂਟੀਲਿਟੀ ਪ੍ਰੋਵਾਈਡਰ ਵੈੱਬਸਾਈਟ ਨੂੰ ਹੈਕ ਕਰ ਕੇ ਉਸ ਦੀ ਰਿਕਵੈਸਟ ਅਕਸੈਪਟ ਕਰਨ ਦੀ ਯੋਗਤਾ ਨੂੰ ਬਹੁਤ ਵਧਾ ਦਿੰਦਾ ਹੈ, ਜਿਸ ਨਾਲ ਉਹ ਸਿਸਟਮ ਕ੍ਰੈਸ਼ ਹੋ ਜਾਂਦਾ ਹੈ। ਇੰਟਰਨੈੱਟ ਪ੍ਰੋਟੋਕੋਲ ਹਾਈਜੈਕ ‘ਚ ਕਿਸੇ ਅਕਾਊਂਟ ‘ਤੇ ਪੂਰੀ ਨਿਗਰਾਨੀ ਰੱਖੀ ਜਾਂਦੀ ਹੈ।
ਕੇਂਦਰ ਸਰਕਾਰ ਪਹਿਲਾਂ ਹੀ ਦੇ ਚੁੱਕੀ ਹੈ ਚਿਤਾਵਨੀ
ਕੇਂਦਰ ਸਰਕਾਰ ਨੇ ਕੁਝ ਦਿਨ ਪਹਿਲਾਂ ਵੱਡੇ ਪੈਮਾਨੇ ‘ਤੇ ਸਾਈਬਰ ਹਮਲਿਆਂ ਦੀ ਚਿਤਾਵਨੀ ਦਿੰਦੇ ਹੋਏ ਕਿਹਾ ਸੀ ਕਿ ਹੈਕਰਜ਼ ਮੁਫਤ ਕੋਵਿਡ-19 ਜਾਂਚ ਵਰਗੇ ਲਾਲਚ ਦੇ ਕੇ ਨਾਗਰਿਕਾਂ ਤੇ ਕੰਪਨੀਆਂ ਦੀ ਨਿੱਜੀ ਜਾਣਕਾਰੀ ਚੋਰੀ ਕਰ ਸਕਦੇ ਹਨ। ਭਾਰਤ ਦੀ ਸਾਈਬਰ ਸੁਰੱਖਿਆ ਦੀ ਨੋਡਲ ਜਾਂਚ ਏਜੰਸੀ ਸੀ. ਈ. ਆਰ.ਟੀ.-ਇਨ ਨੇ ਐਡਵਾਈਜ਼ਰੀ ਜਾਰੀ ਕਰਦਿਆਂ ਕਿਹਾ ਕਿ ਖ਼ੁਦ ਨੂੰ ਸਰਕਾਰੀ ਏਜੰਸੀਆਂ, ਵਿਭਾਗਾਂ ਜਾਂ ਵਪਾਰਕ ਸੰਸਥਾਵਾਂ ਦੱਸਣ ਵਾਲੇ ਫਿਸ਼ਿੰਗ ਮੇਲ ਰਾਹੀਂ ਨਿਸ਼ਾਨਾ ਬਣਾਇਆ ਜਾ ਸਕਦਾ ਹੈ।


Share