ਚੀਨ ਵਿੱਚ ਝੀਲ ‘ਚ ਡਿੱਗੀ ਬੱਸ, 21 ਦੀ ਮੌਤ

636
Share

ਬੀਜਿੰਗ, 9 ਜੁਲਾਈ (ਪੰਜਾਬ ਮੇਲ)- ਚੀਨ ਦੇ ਗੂੱਝੂ ਸੂਬੇ ਵਿੱਚ ਇੱਕ ਬੱਸ ਝੀਲ ਵਿੱਚ ਡਿੱਗ ਗਈ, ਜਿਸ ਕਾਰਨ 21 ਲੋਕਾਂ ਦੀ ਜਾਨ ਚਲੀ ਗਈ ਅਤੇ 15 ਜ਼ਖਮੀ ਹੋ ਗਏ। ਬੱਸ ਰੇਲਿੰਗ ਨੂੰ ਤੋੜਦੇ ਹੋਏ ਹੋਂਗਸ਼ਾਨ ਝੀਲ ਵਿੱਚ ਡਿੱਗ ਗਈ। ਗੂੱਝੂ ਸੂਬੇ ਵਿੱਚ ਆਂਸ਼ੁਨ ਨਗਰ ਸਰਕਾਰ ਨੇ ਇੱਕ ਬਿਆਨ ਵਿੱਚ ਕਿਹਾ ਕਿ 15 ਲੋਕਾਂ ਦੀ ਜਾਨ ਬਚ ਗਈ ਹੈ, ਉਨ•ਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਬੱਸ ਨੂੰ ਵੀ ਝੀਲ ਵਿੱਚੋਂ ਬਾਹਰ ਕੱਢ ਲਿਆ ਗਿਆ ਹੈ। ਲਾਪਤਾ ਯਾਤਰੀਆਂ ਦੀ ਭਾਲ ਕੀਤੀ ਜਾ ਰਹੀ ਹੈ। ਸਥਾਨਕ ਪ੍ਰਸ਼ਾਸਨ ਨੇ ਮਾਮਲਾ ਦਰਜ ਕਰਕੇ ਹਾਦਸੇ ਦੇ ਕਾਰਨਾਂ ਦੀ ਜਾਂਚ ਦੇ ਹੁਕਮ ਦੇ ਦਿੱਤੇ ਹਨ।

Share