ਚੀਨ ਵਲੋਂ ਮਨੁੱਖ ਦੁਆਰਾ ਤਿਆਰ ਕੀਤਾ ਵਾਇਰਸ ਹੈ ਕੋਰੋਨਾ : ਚੀਨੀ ਵਿਗਿਆਨੀ

787

ਵਾਸ਼ਿੰਗਟਨ, 12 ਸਤੰਬਰ (ਪੰਜਾਬ ਮੇਲ)- ਚੀਨ ‘ਤੇ ਕਰੋਨਾ ਵਾਇਰਸ ਪੈਦਾ ਕਰਨ ਨੂੰ ਲੈ ਕੇ ਲਗਾਤਾਰ ਸਵਾਲ ਉਠ ਰਹੇ ਹਨ। ਅਮਰੀਕਾ ਤੋਂ ਲੈ ਕੇ ਯੂਰਪ ਦੇ ਕਈ ਦੇਸ਼ ਇਸ ਖਤਰਨਾਕ ਵਾਇਰਸ  ਨੂੰ ਪੈਦਾ ਕਰਨ ਦੇ ਲਈ ਚੀਨ ਨੂੰ ਜ਼ਿੰਮੇਵਾਰ ਦੱਸ ਰਹੇ ਹਨ। ਇਸੇ ਕ੍ਰਮ ਵਿਚ ਹੁਣ ਖੁਦ ਚੀਨ ਦੀ ਮਹਿਲਾ ਵੀਰੋਲੌਜਿਸਟ ਜੋ ਕਿ ਚੀਨ ਸਰਕਾਰ ਦੀ ਧਮਕੀ ਤੋਂ ਬਾਅਦ ਅਮਰੀਕਾ ਵਿਚ ਆ ਕੇ ਰਹਿ ਰਹੀ ਹੈ, ਨੇ ਕੋਰੋਨਾ ਵਾਇਰਸ ਮਨੁੱਖੀ ਦੁਆਰਾ ਤਿਆਰ ਹੋਣ ਦਾ ਦਾਅਵਾ ਕੀਤਾ ਹੈ।

ਵੀਰੋਲੌਜਿਸਟ ਲਿ ਮੇਂਗ ਯਾਨ ਨੇ ਕਿਹਾ ਕਿ ਉਨ੍ਹਾਂ ਦੇ ਕੋਲ ਕੋਰੋਨਾ ਵਾਇਰਸ ਨੂੰ ਮਨੁੱਖ ਦੁਆਰਾ ਤਿਆਰ ਕੀਤਾ ਸਾਬਤ ਕਰਨ ਦੇ ਲਈ ਪੁਖਤਾ ਸਬੂਤ ਹਨ ਜਿਸ ਨੂੰ ਉਹ ਜਲਦ ਪੇਸ਼ ਕਰੇਗੀ। ਉਨ੍ਹਾਂ ਨੇ ਚੀਨ ਸਰਕਾਰ ‘ਤੇ ਗੰਭੀਰ ਦੋਸ਼ ਲਾਉਂਦੇ ਹੋਏ ਕਿਹਾ ਕਿ ਇਸ ਵਾਇਰਸ ਨੂੰ ਲੈ ਕੇ ਚੀਨ ਬਹੁਤ ਕੁਝ ਲੁਕਾ  ਰਿਹਾ ਹੈ। ਮੈਂ ਦਾਅਵੇ ਦੇ ਨਾਲ ਕਹਿ ਸਕਦੀ ਹਾਂ ਕਿ ਇਹ ਇੱਕ ਚੀਨ ਵਲੋਂ ਮਨੁੱਖ ਦੁਆਰਾ ਤਿਆਰ ਕੀਤਾ ਵਾਇਰਸ ਹੈ। ਮੇਰੇ ਕੋਲ ਇਸ ਦੇ ਸਬੂਤ ਹਨ ਅਤੇ ਮੈਂ ਇਹ ਸਾਬਤ ਕਰ ਦੇਵਾਂਗੀ।
ਲੀ ਮੇਂਗ ਨੇ ਕਿਹਾ ਕਿ ਕੋਰੋਨਾ ਵੁਹਾਨ ਦੀ ਮੀਟ ਮਾਰਕਿਟ ਤੋਂ ਨਹੀਂ ਆਇਆ ਹੈ। ਕਿਉਂਕਿ ਇਹ ਮੀਟ ਮਾਰਕਿਟ Îਇੱਕ ਸਮੋਕ ਸਕਰੀਨ ਹੈ, ਜਦ ਕਿ ਇਹ ਵਾਇਰਸ ਕੁਦਰਤ ਦੀ ਦੇਣ ਨਹੀਂ ਹੈ। ਜਦ ਉਨ੍ਹਾਂ ਕੋਲੋਂ ਪੁÎਛਿਆ ਗਿਆ ਕਿ ਜੇਕਰ ਇਹ ਵਾਇਰਸ ਵੁਹਾਨ ਦੀ ਮੀਟ ਮਾਰਕਿਟ ਤੋਂ ਨਹੀਂ ਆਇਆ ਤਾਂ ਆਖਰ ਇਹ ਪੈਦਾ ਕਿਵੇਂ ਹੋਇਆ। ਫੇਰ ਇਸ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਇਹ ਖਤਰਨਾਕ ਵਾਇਰਸ ਵੁਹਾਨ ਦੀ ਲੈਬ ਤੋਂ ਆਇਆ ਹੈ। ਇਹ ਮਨੁੱਖ ਵਲੋਂ ਤਿਆਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਵਾਇਰਸ ਦਾ ਜੀਨੋਮ ਅਨੁਕ੍ਰਮ ਇੱਕ ਮਨੁੱਖੀ ਫਿੰਗਰ ਪ੍ਰਿੰਟ ਦੀ ਤਰ੍ਹਾਂ ਹੈ ਅਤੇ ਇਸ ਦੇ ਆਧਾਰ ‘ਤੇ ਹੀ ਉਹ ਸਾਬਤ ਕਰ ਦੇਵੇਗੀ ਕਿ ਇਹ ਮਨੁੱਖੀ ਵਲੋਂ ਤਿਆਰ ਕੀਤਾ ਵਾਇਰਸ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਵਾਇਰਸ ਵਿਚ ਮਨੁੱਖੀ ਫਿੰਗਰ ਪ੍ਰਿੰਟ ਦੀ ਹਾਜ਼ਰੀ ਇਹ ਦੱਸਣ ਦੇ ਲਈ ਕਾਫੀ ਹੈ ਕਿ ਇਹ ਮਨੁੱਖ ਵਲੋਂ ਤਿਆਰ ਕੀਤਾ ਗਿਆ ਹੈ।
ਇਸ ਦੌਰਾਨ ਉਨ੍ਹਾਂ ਨੇ ਚੀਨ ਸਰਕਾਰ ‘ਤੇ ਗੰਭੀਰ ਦੋਸ਼ ਲਾਉਂਦੇ ਕਿਹਾ ਕਿ ਧਮਕੀ ਤੋਂ ਬਾਅਦ ਵੀ ਮੈਂ ਹਾਂਗਕਾਂਗ ਛੱਡ ਕੇ ਅਮਰੀਕਾ ਚਲੀ ਗਈ ਲੇਕਿਨ ਮੇਰੀ ਸਾਰੀ ਨਿੱਜੀ ਜਾਣਕਾਰੀ ਸਰਕਾਰੀ ਡਾਟਾਬੇਸ ਤੋਂ ਮਿਟਾ ਦਿੱਤੀ ਗਈ ਅਤੇ ਮੇਰੇ ਸਾਥੀਆਂ ਨੂੰ ਮੇਰੇ ਬਾਰੇ ਅਫ਼ਵਾਹ ਫੈਲਣ ਲਈ ਕਿਹਾ ਗਿਆ।