ਚੀਨ ਲਈ ਜਾਸੂਸੀ ਕਰਨ ਦੇ ਦੋਸ਼ ‘ਚ ਸਿੰਗਾਪੁਰ ਦੇ ਨਾਗਰਿਕ ਨੂੰ 14 ਮਹੀਨੇ ਕੈਦ

28
Share

ਵਾਸ਼ਿੰਗਟਨ, 12 ਅਕਤੂਬਰ (ਪੰਜਾਬ ਮੇਲ)- ਚੀਨ ਲਈ ਜਾਸੂਸੀ ਕਰਨ ਦੇ ਦੋਸ਼ ਵਿਚ ਸਿੰਗਾਪੁਰ ਦੇ ਇਕ ਨਾਗਰਿਕ ਨੂੰ 14 ਮਹੀਨੇ ਕੈਦ ਦੀ ਸਜ਼ਾ ਸੁਣਾਈ ਗਈ ਹੈ। ਉਸ ‘ਤੇ ਦੋਸ਼ ਹੈ ਕਿ ਉਸ ਨੇ ਅਮਰੀਕਾ ਰਹਿੰਦਿਆਂ ਚੀਨ ਨੂੰ ਅਮਰੀਕੀ ਫ਼ੌਜ ਬਾਰੇ ਤੇ ਸਿਆਸੀ ਜਾਣਕਾਰੀਆਂ ਭੇਜੀਆਂ। ਜੂਨ ਵੇਈਯਿਓ ਨੇ ਮੰਨਿਆ ਕਿ ਉਸ ਨੇ ਚੀਨ ਦੇ ਖ਼ੁਫ਼ੀਆ ਵਿਭਾਗ ਨੂੰ ਕਈ ਜ਼ਰੂਰੀ ਜਾਣਕਾਰੀਆਂ ਭੇਜੀਆਂ। ਟਰੰਪ ਪ੍ਰਸ਼ਾਸਨ ਪਹਿਲਾਂ ਹੀ ਦੋਸ਼ ਲਗਾ ਰਿਹਾ ਹੈ ਕਿ ਚੀਨ ਅਮਰੀਕਾ ਰਹਿੰਦੇ ਆਪਣੇ ਨਾਗਰਿਕਾਂ ਤੇ ਹੋਰ ਲੋਕਾਂ ਨਾਲ ਸੰਪਰਕ ਕਰਕੇ ਕਈ ਗੁਪਤ ਸੂਚਨਾਵਾਂ ਪ੍ਰਾਪਤ ਕਰ ਰਿਹਾ ਹੈ। ਦੱਸਣਯੋਗ ਹੈ ਕਿ ਸਰਕਾਰੀ ਵਕੀਲ ਨੇ ਯਿਓ ਲਈ ਘੱਟੋ ਘੱਟ ਇਕ ਸਾਲ ਸਜ਼ਾ ਦੀ ਮੰਗ ਕੀਤੀ ਸੀ ਪ੍ਰੰਤੂ ਜ਼ਿਲ੍ਹਾ ਜੱਜ ਨੇ ਉਸ ਨੂੰ 14 ਮਹੀਨੇ ਦੀ ਸਜ਼ਾ ਦਿੱਤੀ।


Share