ਚੀਨ ਨੇ 11 ਅਮਰੀਕੀ ਅਧਿਕਾਰੀਆਂ ‘ਤੇ ਲਾਈਆਂ ਪਾਬੰਦੀਆਂ

407
Share

ਬੀਜਿੰਗ, 11 ਅਗਸਤ (ਪੰਜਾਬ ਮੇਲ)- ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ, ਜ਼ਾਓ ਲੀਜਿਆਨ ਨੇ ਸੋਮਵਾਰ ਨੂੰ ਕਿਹਾ ਕਿ ਹਾਂਗ ਕਾਂਗ ਨੂੰ ਲੈ ਕੇ ਵਾਸ਼ਿੰਗਟਨ ਵੱਲੋਂ ਲਗਾਈਆਂ ਗਈਆਂ ਪਾਬੰਦੀਆਂ ਦੇ ਜਵਾਬ ਵਿਚ ਚੀਨ ਨੇ ਅਮਰੀਕਾ ਉੱਤੇ ਪਾਬੰਦੀਆਂ ਲਗਾਈਆਂ ਹਨ। ਚੀਨ ਦੀਆਂ ਪਾਬੰਦੀਆਂ ਕਾਰਨ ਸੈਨੇਟਰ ਮਾਰਕੋ ਰੂਬੀਓ ਅਤੇ ਟੇਡ ਕਰੂਜ਼ ਸਣੇ ਹੋਰ ਕਈਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਚੀਨ ਨੇ 11 ਅਮਰੀਕੀ ਅਧਿਕਾਰੀਆਂ ‘ਤੇ ਪਾਬੰਦੀਆਂ ਲਾਈਆਂ ਹਨ।
ਸ਼ੁੱਕਰਵਾਰ ਨੂੰ ਅਮਰੀਕਾ ਨੇ ਹਾਂਗ ਕਾਂਗ ਦੀ ਖੁਦਮੁਖਤਿਆਰੀ ਨੂੰ ਕਮਜ਼ੋਰ ਕਰਨ ਦੀ ਕਥਿਤ ਕੋਸ਼ਿਸ਼ ਦੇ ਜਵਾਬ ਵਿਚ 11 ਵਿਅਕਤੀਆਂ ‘ਤੇ ਪਾਬੰਦੀਆਂ ਲਗਾਈਆਂ ਸਨ। ਦੱਸ ਦਈਏ ਕਿ ਅਮਰੀਕਾ ਨੇ ਹਾਂਗਕਾਂਗ ਵਿਸ਼ੇਸ਼ ਪ੍ਰਸ਼ਾਸਨਿਕ ਖੇਤਰ ਦੇ ਮੁੱਖ ਕਾਰਜਾਕਰੀ ਕੈਰੀ ਲੈਮ, ਹਾਂਗਕਾਂਗ ਦੇ ਪੁਲਸ ਬਲ ਕਮਿਸ਼ਨਰ ਕਰਿਸ ਟੈਂਗ, ਐੱਚ. ਕੇ. ਪੀ. ਐੱਫ. ਦੇ ਸਾਬਕਾ ਕਮਿਸ਼ਨਰ ਸਟੀਫਨ ਲੋ, ਐੱਚ. ਕੇ. ਐੱਸ. ਆਰ. ਦੇ ਸੁਰੱਖਿਆ ਸਕੱਤਰ ਜਾਨ ਲੀ ਅਤੇ ਐੱਚ. ਕੇ. ਐੱਸ. ਆਰ. ਸਕੱਤਰ ਜਸਟਿਸ ਟੇਰੇਸਾ ਚੇਂਗ ਸਣੇ ਹੋਰ ਲੋਕਾਂ ‘ਤੇ ਪਾਬੰਦੀਆਂ ਲਗਾਈਆਂ ਹਨ।


Share