ਵਾਸ਼ਿੰਗਟਨ, 18 ਮਈ (ਪੰਜਾਬ ਮੇਲ)- ਅਮਰੀਕਾ ਅਤੇ ਚੀਨ ਦੇ ਆਪਸੀ ਸਬੰਧ ਹੁਣ ਤੱਕ ਦੇ ਸਭ ਤੋਂ ਬੁਰੇ ਦੌਰ ਤੋਂ ਲੰਘ ਰਹੇ ਹਨ। ਕੋਰੋਨਾਵਾਇਰਸ, ਟ੍ਰੇਡ, ਤਾਇਵਾਨ ਦੇ ਸਟੇਟਸ ਅਤੇ ਸਾਊਥ ਚਾਈਨਾ ਸੀ ‘ਤੇ ਕੰਟਰੋਲ ਦੇ ਮੁੱਦੇ ‘ਤੇ ਦੋਵੇਂ ਭਿੜੇ ਹੋਏ ਹਨ। ਜੇਕਰ ਚੀਨ ਦੇ ਨਾਲ ਅਮਰੀਕਾ ਦੀ ਭਿੜਤ ਹੁੰਦੀ ਹੈ ਤਾਂ ਉਸ ਦੇ ਨਤੀਜੇ ਕੀ ਹੋਣਗੇ, ਇਸ ਨੂੰ ਲੈ ਕੇ ਪੈਂਟਾਗਨ ਦੀ ਇਕ ਰਿਪੋਰਟ ਲੀਕ ਹੋਈ ਹੈ ਜਿਸ ਵਿਚ ਆਖਿਆ ਗਿਆ ਹੈ ਕਿ ਅਮਰੀਕਾ ਲਈ ਇਸ ਲੜਾਈ ਵਿਚ ਜਿੱਤਣਾ ਆਸਾਨ ਨਹੀਂ ਹੈ। ਉਥੇ, ਇਸ ਤੋਂ ਪਹਿਲਾਂ ਚੀਨੀ ਮਾਹਿਰਾਂ ਨੇ ਕਿਹਾ ਸੀ ਕਿ ਅਮਰੀਕਾ ਨਾਲ ਲੜਾਈ ਲਈ ਉਸ ਨੂੰ 100 ਨਿਊਕਲੀਅਰ ਵਾਰਹੈੱਡ ਦੀ ਜ਼ਰੂਰਤ ਹੋਵੇਗੀ।
ਸੂਤਰ ਨੇ ਦੱਸਿਆ ਕਿ ਅਮਰੀਕੀ ਕੈਰੀਅਰ ਗਰੁੱਪ ਚੀਨੀ ਹਮਲਿਆਂ ਦਾ ਵਿਰੋਧ ਨਹੀਂ ਕਰ ਪਾਉਣਗੇ ਅਤੇ ਉਨ੍ਹਾਂ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਚੀਨ ਕੋਲ ਲੰਬੀ ਦੂਰੀ ਦੀਆਂ ਐਂਟੀ ਸ਼ਿਪ ਬੈਲੇਸਟਿਕ ਮਿਜ਼ਾਈਲਾਂ ਅਤੇ ਹਾਇਪਰਸੋਨਿਕ ਮਿਜ਼ਾਈਲਾਂ ਹਨ।