ਚੀਨ ਨੇ ਵ੍ਹਾਈਟ ਪੇਪਰ ਜਾਰੀ ਕਰਦਿਆਂ ਖੁ਼ਦ ਨੂੰ ਦੱਸਿਆ ਦੋਸ਼ਮੁਕਤ

770
Share

ਪੇਈਚਿੰਗ, 7 ਜੂਨ (ਪੰਜਾਬ ਮੇਲ)- ਕੋਵਿਡ-19 ਮਹਾਮਾਰੀ ਬਾਰੇ ਜਾਣਕਾਰੀ ਲੁਕਾਉਣ ਦੇ ਦੋਸ਼ਾਂ ’ਚ ਘਿਰੇ ਚੀਨ ਨੇ ਅੱਜ ਵ੍ਹਾਈਟ ਪੇਪਰ ਜਾਰੀ ਕਰਦਿਆਂ ਖੁ਼ਦ ਨੂੰ ਦੋਸ਼ਮੁਕਤ ਦੱਸਿਆ ਹੈ। ਚੀਨ ਨੇ ਆਪਣੀ ਸਫ਼ਾਈ ’ਚ ਕਿਹਾ ਕਿ ਵੂਹਾਨ ਵਿੱਚ ਕਰੋਨਾਵਾਇਰਸ ਪਿਛਲੇ ਸਾਲ 27 ਦਸੰਬਰ ਨੂੰ ਪਹਿਲੀ ਵਾਰ ‘ਵਾਇਰਲ ਨਿਮੋਨੀਏ’ ਵਜੋਂ ਉਹਦੀ ਨਿਗ੍ਹਾ ’ਚ ਆਇਆ ਸੀ। ਚੀਨ ਨੇ ਕਿਹਾ ਕਿ ਉਸ ਨੂੰ ਵਾਇਰਸ ਦੇ ਇਕ ਤੋਂ ਦੂਜੇ ਮਨੁੱਖ ਵਿੱਚ ਫੈਲਣ ਬਾਰੇ 19 ਜਨਵਰੀ ਨੂੰ ਪਤਾ ਲੱਗਾ ਤੇ ਉਸ ਨੇ ਇਸ ’ਤੇ ਕਾਬੂ ਪਾਉਣ ਲਈ ਫੌਰੀ ਕਾਰਵਾਈ ਪਾ ਦਿੱਤੀ। ਚੀਨ ਨੇ ਵ੍ਹਾਈਟ ਪੇਪਰ ਵਿੱਚ ਪੇਈਚਿੰਗ ’ਤੇ ਕੋਵਿਡ-19 ਮਹਾਮਾਰੀ ਬਾਰੇ ਸਮੇਂ ਸਿਰ ਨਾ ਦੱਸਣ ਤੇ ਇਸ ਸਾਰੇ ਕੁਝ ’ਤੇ ਪਰਦਾ ਪਾਉਣ ਦੇ ਲੱਗ ਰਹੇ ਦੋਸ਼ਾਂ ਬਾਰੇ ਤਫ਼ਸੀਲ ’ਚ ਸਪਸ਼ਟੀਕਰਨ ਦਿੱਤਾ ਹੈ। ਵ੍ਹਾਈਟ ਪੇਪਰ ਵਿੱਚ ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਤੇ ਖਾਸ ਕਰਕੇ ਰਾਸ਼ਟਰਪਤੀ ਸ਼ੀ ਜਿਨਪਿੰਗ ਵੱਲੋਂ ਕੋਵਿਡ-19 ਦੇ ਫੈਲਾਅ ਨੂੰ ਠੱਲ੍ਹ ਪਾਉਣ ਲਈ ਕੀਤੇ ਯਤਨਾਂ ਨੂੰ ਦੇਸ਼ ਲਈ ਰਣਨੀਤਕ ਪ੍ਰਾਪਤੀ ਦੱਸਦਿਆਂ ਵਡਿਆਇਆ ਗਿਆ ਹੈ।


Share