ਚੀਨ ਨੇ ਤਿੰਨ ਯਾਤਰੀ ਸਫਲਤਾਪੂਰਵਕ ਨਵੇਂ ਪੁਲਾੜ ਸਟੇਸ਼ਨ ’ਤੇ ਪਹੁੰਚੇ

234
Share

ਬੀਜਿੰਗ/ਜਿਯੁਕਵਾਨ (ਚੀਨ), 18 ਜੂਨ (ਪੰਜਾਬ ਮੇਲ)- ਚੀਨ ਦੇ ਤਿੰਨ ਪੁਲਾੜ ਯਾਤਰੀਆਂ ਨੂੰ ਲੈ ਕੇ ਗੋਬੀ ਮਰੂਸਥਲ ਤੋਂ ਰਵਾਨਾ ਹੋਣ ਦੇ ਕੁਝ ਹੀ ਘੰਟਿਆਂ ਬਾਅਦ ਇਕ ਚੀਨੀ ਪੁਲਾੜ ਯਾਨ ਦੇਸ਼ ਦੇ ਨਿਰਮਾਣ ਅਧੀਨ ਪੁਲਾੜ ਸਟੇਸ਼ਨ ’ਤੇ ਸਫਲਤਾਪੂਰਵਕ ਪਹੁੰਚ ਗਿਆ। ਚਾਈਨਾ ਮੈਂਡ ਸਪੇਸ ਏਜੰਸੀ (ਸੀ.ਐੱਮ.ਐੱਸ.ਏ.) ਮੁਤਾਬਿਕ ਸ਼ੇਝਾਓ-12 ਪੁਲਾੜ ਯਾਨ ਵੀਰਵਾਰ ਦੁਪਹਿਰ ਪੁਲਾੜ ਸਟੇਸ਼ਨ ਦੇ ਕੋਰ ਮਡਿਊਲ ਤਿਯਾਨਹੇ ਨਾਲ ਸਫਲਤਾਪੂਰਵਕ ਜੁੜ ਗਿਆ। ਸਰਕਾਰੀ ਸਿਨਹੂਆ ਸਮਾਚਾਰ ਏਜੰਸੀ ਦੀ ਖ਼ਬਰ ਮੁਤਾਬਿਕ ਪੁਲਾੜ ਯਾਨ ਨੂੰ ਵੀਰਵਾਰ ਸਵੇਰੇ ਰਵਾਨਾ ਕੀਤਾ ਗਿਆ ਸੀ ਅਤੇ ਬੀਜਿੰਗ ਦੇ ਸਮੇਂ ਅਨੁਸਾਰ ਇਹ ਦੁਪਹਿਰ 3 ਵਜੇ ਕੇ 54 ਮਿੰਟ ’ਤੇ ਤਿਯਾਨਹੇ ਦੇ ਅਗਲੇ ਹਿੱਸੇ ਨਾਲ ਜੁੜ ਗਿਆ। ਖ਼ਬਰ ਮੁਤਾਬਿਕ ਇਸ ਪੂਰੀ ਪ੍ਰਕਿਰਿਆ ’ਚ ਕਰੀਬ 6.5 ਘੰਟਿਆਂ ਦਾ ਸਮਾਂ ਲੱਗਾ। ਤਿਯਾਨਹੇ ’ਤੇ ਉੱਤਰਨ ਤੋਂ ਬਾਅਦ ਪੁਲਾੜ ਯਾਤਰੀ ਨੀਏ ਹੇਸ਼ੇਂਗ (56), ਲਿਊ ਬੂਮਿੰਗ (54) ਅਤੇ ਤਾਂਗ ਹੋਂਗਬੋ (45) ਤਿੰਨ ਮਹੀਨਿਆਂ ਦੇ ਅਭਿਆਨ ’ਤੇ ਉੱਥੇ ਰਹਿਣਗੇ।
ਉਹ ਪੁਲਾੜ ਸਟੇਸ਼ਨ ਦੇ ਨਿਰਮਾਣ ਨਾਲ ਜੁੜੇ ਕਾਰਜ ਕਰਨਗੇ, ਜਿਸ ਦੇ ਅਗਲੇ ਸਾਲ ਤੱਕ ਤਿਆਰ ਹੋਣ ਦੀ ਉਮੀਦ ਹੈ।

Share