ਚੀਨ ਨੇ ਕੈਨੇਡਾ ਨੂੰ ਵੇਚੇ ਖਰਾਬ 10 ਲੱਖ ਐਨ-95 ਮਾਸਕ

794
Share

ਟੋਰਾਂਟੋ, 25 ਅਪ੍ਰੈਲ (ਪੰਜਾਬ ਮੇਲ)-  ਕੋਰੋਨਾਵਾਇਰਸ ਮਹਾ ਸੰਕਟ ਵਿਚਾਲੇ ਚੀਨ ਦਾ ਦੁਨੀਆ ਭਰ ਦੇ ਦੇਸ਼ਾਂ ਨੂੰ ਚੂਨਾ ਲਗਾਉਣਾ ਜਾਰੀ ਹੈ। ਭਾਰਤ ਤੋਂ ਬਾਅਦ ਹੁਣ ਚੀਨ ਦੀ ਧੋਖੇਬਾਜ਼ੀ ਦਾ ਤਾਜ਼ਾ ਸ਼ਿਕਾਰ ਕੈਨੇਡਾ ਹੋਇਆ ਹੈ। ਕੋਰੋਨਾ ਨਾਲ ਜੰਗ ਲਈ ਕੈਨੇਡਾ ਨੇ ਚੀਨ ਤੋਂ 10 ਲੱਖ ਐਨ-95 ਮਾਸਕ ਖਰੀਦੇ ਸਨ ਜੋ ਬੇਕਾਰ ਨਿਕਲੇ ਹਨ। ਚੀਨ ਦੀ ਇਸ ਘਿਨੌਣੀ ਹਰਕਤ ਤੋਂ ਬਾਅਦ ਹੁਣ ਕੈਨੇਡਾ ਦੇ ਕੋਰੋਨਾ ਨਾਲ ਜੰਗ ਲੱੜਣ ਦੇ ਯਤਨਾਂ ਨੂੰ ਤਗੜਾ ਝੱਟਕਾ ਲੱਗਾ ਹੈ। ਆਓ ਜਾਣਦੇ ਹਾ ਕਿ ਕੀ ਹੈ ਪੂਰਾ ਮਾਮਲੇ ਅਤੇ ਕਿਨ੍ਹਾਂ ਦੇਸ਼ਾਂ ਨੂੰ ਚੀਨ ਨੇ ਲਾਇਆ ਚੂਨਾ।

ਕੈਨੇਡਾ ਦੇ ਪਬਲਿਕ ਹੈਲਥ ਅਥਾਰਟੀ ਨੇ ਆਖਿਆ ਹੈ ਕਿ, ਚੀਨ ਤੋਂ ਖਰੀਦੇ ਗਏ ਐਨ-95 ਰੈਸਪੀਰੇਟਰ ਮਾਸਕ ਕੋਰੋਨਾਵਾਇਰਸ ਤੋਂ ਬਚਾਅ ਵਿਚ ਬੇਕਾਰ ਪਾਏ ਗਏ ਹਨ। ਇਨ੍ਹਾਂ ਐਨ-95 ਰੈਸਪੀਰੇਟਰਸ ਨੂੰ ਸਿਹਤ ਕਰਮੀਆਂ ਨੂੰ ਦਿੱਤਾ ਜਾਣਾ ਸੀ ਜਿਹੜੇ ਕੋਰੋਨਾਵਾਇਰਸ ਦੇ ਮਰੀਜ਼ਾਂ ਦਾ ਇਲਾਜ ਕਰ ਰਹੇ ਹਨ। ਚੀਨ ਵੱਲੋਂ ਦਿੱਤੇ ਇਸ ਧੋਖੇ ਤੋਂ ਬਾਅਦ ਕੈਨੇਡਾ ਸਰਕਾਰ ਨੇ ਇਸ ਨੂੰ ਸਿਹਤ ਕਰਮੀਆਂ ਨੂੰ ਦੇਣ ‘ਤੇ ਰੋਕ ਲਾ ਦਿੱਤੀ ਗਈ ਹੈ। ਚੀਨ ਦੇ ਨਾਲ ਦੋਸਤੀ ਵਧਾ ਰਹੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਇਸ ਚੀਨੀ ਧੋਖੇ ਤੋਂ ਵੱਡਾ ਝੱਟਕਾ ਲੱਗਾ ਹੈ।


Share