ਚੀਨ ਨੇ ਅਮਰੀਕਾ ’ਤੇ ਲਾਏ ਕਰੋਨਾ ਦੀ ਉਤਪੱਤੀ ਦਾ ਦੋਸ਼!

331
Share

ਪੇਈਚਿੰਗ, 18 ਜੂਨ (ਪੰਜਾਬ ਮੇਲ)- ਚੀਨ ਨੇ ਅਮਰੀਕਾ ਦੇ ਸਿਰ ਕੋਰੋਨਾ ਉਤਪੱਤੀ ਦਾ ਠੀਕਰਾ ਭੰਨ੍ਹਿਆ ਹੈ। ਅਮਰੀਕਾ ਦੀ ਨੈਸ਼ਨਲ ਇੰਸਟੀਚਿਊਟ ਆਫ ਹੈਲਥ ਦੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਚੀਨ ਦੇ ਪ੍ਰਮੁੱਖ ਮਹਾਮਾਰੀ ਵਿਗਿਆਨੀ ਅਤੇ ਸੈਂਟਰ ਫਾਰ ਡਿਜੀਜ ਕੰਟਰੋਲ ਐਂਡ ਪਿ੍ਰਵੈਨਸ਼ਨ ਦੇ ਪ੍ਰਮੁੱਖ ਜੇਂਗ ਗੁਆਂਗ ਨੇ ਕਿਹਾ ਕਿ ਚੀਨ ’ਚ ਕੋਰੋਨਾਵਾਇਰਸ ਦਾ ਪਹਿਲਾ ਮਾਮਲਾ ਦਸੰਬਰ 2019 ਦੀ ਸ਼ੁਰੂਆਤ ’ਚ ਮਿਲਿਆ। ਉਥੇ ਅਮਰੀਕਾ ਵਿਚ ਇਸ ਤੋਂ ਪਹਿਲਾਂ ਹੀ ਦਸੰਬਰ 2019 ਵਿਚ 7 ਸੂਬਿਆਂ ਵਿਚ ਮਾਮਲੇ ਸਾਹਮਣੇ ਆ ਚੁੱਕੇ ਸਨ।
ਜੇਂਗ ਨੇ ਕਿਹਾ ਕਿ ਹੁਣ ਅਗਲੇ ਪੜਾਅ ਵਿਚ ਕੋਰੋਨਾ ਦੀ ਉਤਪੱਤੀ ਦੀ ਜਾਂਚ ਨੂੰ ਲੈ ਕੇ ਤਰਜੀਤ ਵਿਚ ਅਮਰੀਕਾ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਨੇ ਸ਼ੁਰੂਆਤ ਵਿਚ ਇਸ ਨੂੰ ਨਜ਼ਰਅੰਦਾਜ ਕਰਦੇ ਹੋਏ ਇਸਦੀ ਟੈਸਟਿੰਗ ਦੀ ਰਫਤਾਰ ਨੂੰ ਬਹੁਤ ਮੱਠਾ ਰੱਖਿਆ ਸੀ। ਅਮਰੀਕਾ ਜੈਵਿਕ ਪ੍ਰਯੋਗਸ਼ਾਲਾਵਾਂ ਦਾ ਗੜ੍ਹ ਹੈ, ਇਸ ਲਈ ਅਮਰੀਕਾ ਵਿਚ ਜੈਵ-ਹਥਿਆਰਾਂ ਨਾਲ ਸਬੰਧਤ ਸਾਰੇ ਮਾਮਲੇ ਜਾਂਚ ਦੇ ਦਾਇਰੇ ’ਚ ਆਉਣੇ ਚਾਹੀਦੇ ਹਨ।

Share