ਚੀਨ ਨਾਲ ਚੱਲ ਰਹੇ ਤਣਾਅ ਦੇ ਬਾਵਜੂਦ ਭਾਰਤੀ ਫੌਜ ਨੇ ਭੁੱਲੇ-ਭਟਕੇ ਕਾਰ ਸਵਾਰ ਚੀਨੀ ਨਾਗਰਿਕਾਂ ਦੀ ਕੀਤੀ ਮਦਦ

571
Share

ਅਰੁਣਾਚਲ ਪ੍ਰਦੇਸ਼ ‘ਚੋਂ ਚੀਨ ਨੇ ਅਗਵਾ ਕੀਤੇ ਪੰਜ ਭਾਰਤੀ
ਨਵੀਂ ਦਿੱਲੀ, 5 ਸਤੰਬਰ (ਪੰਜਾਬ ਮੇਲ)- ਚੀਨ ਨਾਲ ਚੱਲ ਰਹੇ ਤਣਾਅ ਦੇ ਬਾਵਜੂਦ ਭਾਰਤੀ ਫੌਜ ਨੇ ਕਾਰ ਸਵਾਰ ਤਿੰਨ ਚੀਨੀ ਨਾਗਰਿਕਾਂ ਦੀ ਮਦਦ ਕੀਤੀ ਹੈ, ਜੋ ਤਿੱਬਤੀ ਪਠਾਰ ਦੇ ਉੱਚੇ ਸਥਾਨ ‘ਤੇ ਆਪਣਾ ਰਸਤਾ ਭਟਕ ਕੇ ਉੱਤਰੀ ਸਿੱਕਮ ਵਿਚ ਪੁੱਜ ਗਏ। ਇਹ ਖੇਤਰ ਸਮਤਲ ਪਠਾਰ ਹੈ, ਜਿਸ ਦੀ ਉਚਾਈ 17,500 ਫੁੱਟ ਹੈ। ਇਨ੍ਹਾਂ ਤਿੰਨ ਜਣਿਆਂ ਵਿਚ ਇਕ ਔਰਤ ਵੀ ਸ਼ਾਮਲ ਹੈ। ਜਾਂਚ ਤੋਂ ਪਤਾ ਲੱਗਿਆ ਕਿ ਇਨ੍ਹਾਂ ਨੇ ਗਲਤ ਮੋੜ ਕੱਟ ਲਿਆ ਤੇ ਇਹ ਭਾਰਤ ਪੁੱਜ ਗਏ। ਤਿੰਨ ਸਤੰਬਰ ਦੀ ਇਸ ਘਟਨਾ ਦੌਰਾਨ ਭਾਰਤੀ ਫੌਜ ਨੇ ਇਨ੍ਹਾਂ ਚੀਨੀਆਂ ਨੂੰ ਤੁਰੰਤ ਆਕਸੀਜਨ, ਭੋਜਨ, ਅਤੇ ਗਰਮ ਕੱਪੜੇ ਸਣੇ ਡਾਕਟਰੀ ਸਹਾਇਤਾ ਪ੍ਰਦਾਨ ਕੀਤੀ। ਚੀਨੀ ਤਿਕੜੀ ਨੂੰ ਉਨ੍ਹਾਂ ਦੀ ਮੰਜ਼ਿਲ ‘ਤੇ ਪਹੁੰਚਣ ਲਈ ਸਹੀ ਰਾਹ ‘ਤੇ ਪਾਇਆ। ਇਕ ਸਿਪਾਹੀ ਨੇ ਕਾਰ ਜਾਂਚ ਕਰਨ ਦੇ ਨਾਲ-ਨਾਲ ਤੇਲ ਦਾ ਮਾਪ ਲਿਆ ਕਿ ਜੇ ਲੋੜ ਪਈ ਤਾਂ ਗੱਡੀ ਦੀ ਟੈਂਕੀ ਫੁੱਲ ਕਰ ਦਿੱਤੀ ਜਾਵੇ।
ਈਟਾਨਗਰ: ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀ.ਐੱਲ.ਏ.) ਨੇ ਚੀਨ-ਭਾਰਤ ਸਰਹੱਦ’ ਤੇ ਅੱਪਰ ਸੁਬੰਸਰੀ ਜ਼ਿਲ੍ਹੇ ਦੇ ਜੰਗਲ ਵਿਚੋਂ 5 ਭਾਰਤੀਆਂ ਨੂੰ ਕਥਿਤ ਤੌਰ ‘ਤੇ ਅਗਵਾ ਕਰਨ ਦੀ ਅਰੁਣਾਚਲ ਪ੍ਰਦੇਸ਼ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੀਨੀਅਰ ਅਧਿਕਾਰੀ ਨੇ ਅੱਜ ਕਿਹਾ ਕਿ ਅਗਵਾ ਕੀਤੇ ਗਏ ਲੋਕਾਂ ਦੇ ਪਰਿਵਾਰਾਂ ਨੇ ਦੱਸਿਆ ਕਿ ਇਹ ਘਟਨਾ ਸ਼ੁੱਕਰਵਾਰ ਨੂੰ ਜ਼ਿਲ੍ਹੇ ਦੇ ਨਾਚੋ ਖੇਤਰ ਦੀ ਹੈ। ਲਾਪਤਾ ਲੋਕਾਂ ਦੇ ਨਾਲ ਗਏ ਦੋ ਲੋਕ ਕਿਸੇ ਤਰ੍ਹਾਂ ਬਚ ਨਿਕਲਣ ਵਿਚ ਕਾਮਯਾਬ ਹੋਏ ਅਤੇ ਪੁਲਿਸ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ।


Share