ਚੀਨ ਦੇ ਹੁਬੇਈ ਸੂਬੇ ’ਚ 2 ਖਾਣਾਂ ’ਚ ਹਾਦਸਿਆਂ ਦੌਰਾਨ 10 ਜਣੇ ਹਲਾਕ

337
Share

ਪੇਈਚਿੰਗ, 9 ਅਪ੍ਰੈਲ (ਪੰਜਾਬ ਮੇਲ)- ਉੱਤਰੀ ਚੀਨ ਦੇ ਹੁਬੇਈ ਸੂਬੇ ਵਿੱਚ ਵਰਤਣ ਦੀ ਮਿਆਦ ਪੁਗਾ ਚੁੱਕੀ ਧਮਾਕਾਖੇਜ਼ ਸਮੱਗਰੀ (ਵਿਸਫੋਟਕਾਂ) ਨੂੰ ਨਸ਼ਟ ਕਰਨ ਦੀ ਮੁੁਹਿੰਮ ਦੌਰਾਨ ਹੋਏ ਧਮਾਕੇ ਕਾਰਨ 9 ਮਜ਼ਦੂਰਾਂ ਦੀ ਮੌਤ ਹੋ ਗਈ। ਇਹ ਧਮਾਕਾਖੇਜ਼ ਖਾਣਾਂ ’ਚ ਵਰਤੋਂ ਲਈ ਸਨ। ਇਸੇ ਦੌਰਾਨ ਸ਼ੁੱਕਰਵਾਰ ਨੂੰ ਦੇਸ਼ ਦੇ ਦੱਖਣ-ਪੱਛਮੀ ਹਿੱਸੇ ’ਚ ਗੂਈਜ਼ੋਊ ਸੂਬੇ ’ਚ ਇੱਕ ਖਾਣ ’ਚ ਹੋਏ ਧਮਾਕੇ ’ਚ ਇੱਕ ਮਜ਼ਦੂਰ ਦੀ ਮੌਤ ਹੋ ਗਈ, ਜਦਕਿ 7 ਹੋਰ ਲੋਕ ਖਾਣ ’ਚ ਫਸੇ ਹੋਏ ਹਨ। ਚਿਚੇਂਗ ਕਾਊਂਟ ਸਰਕਾਰ ਨੇ ਸੋਸ਼ਲ ਮੀਡੀਆ ’ਤੇ ਇੱਕ ਨੋਟਿਸ ’ਚ ਦੱਸਿਆ ਕਿ ਧਮਾਕਾ ਹੇਬੇਈ ਸੂਬੇ ’ਚ ਹੋਇਆ ਜੋ ਰਾਜਧਾਨੀ ਪੇਈਚਿੰਗ ਨਾਲ ਲੱਗਦਾ ਹੈ। ਬੁੱਧਵਾਰ ਨੂੰ ਹੋਏ ਇਸ ਧਮਾਕੇ ’ਚ ਤਿੰਨ ਮਜ਼ਦੂਰ ਜ਼ਖ਼ਮੀ ਵੀ ਹੋਏ ਹਨ। ਮੀਡੀਆ ਦੀ ਰਿਪੋਰਟਾਂ ਮੁਤਾਬਕ ਇਹ ਮਜ਼ਦੂਰ ਖਰਾਬ ਹੋ ਚੁੱਕੇ ਧਮਾਕਖੇਜ਼ ਪਦਾਰਥਾਂ ਨੂੰ ਨਸ਼ਟ ਕਰਨ ਦਾ ਕੰਮ ਕਰ ਰਹੇ ਸਨ।

Share