ਚੀਨ ਦੇ ਵੁਹਾਨ ਸ਼ਹਿਰ ‘ਚ ਘਰੇਲੂ ਹਵਾਈ ਯਾਤਰਾ ਆਮ ਵਾਂਗ ਹੋਈ

636
Share

ਪੇਇਚਿੰਗ, 13 ਸਤੰਬਰ (ਪੰਜਾਬ ਮੇਲ)- ਕਰੋਨਾ ਦਾ ਕੇਂਦਰ ਰਹੇ ਚੀਨ ਦੇ ਵੁਹਾਨ ਸ਼ਹਿਰ ਵਿਚ ਘਰੇਲੂ ਹਵਾਈ ਯਾਤਰਾ ਆਮ ਵਾਂਗ ਹੋ ਗਈ ਹੈ। ਕੋਰੋਨਾਵਾਇਰਸ ਦਾ ਸਭ ਤੋਂ ਪਹਿਲਾਂ ਪਤਾ ਪਿਛਲੇ ਸਾਲ ਦੇ ਅੰਤ ‘ਚ ਵੁਹਾਨ ਵਿਚ ਲੱਗਿਆ ਸੀ ਤੇ ਇਹ ਸ਼ਹਿਰ ਦੁਨੀਆਂ ਭਰ ਵਿਚ ‘ਬਦਨਾਮ’ ਹੋ ਗਿਆ ਸੀ। ਕਰੋਨਾ ਕਾਰਨ ਇਥੋਂ 76 ਦਿਨਾਂ ਤੱਕ ਹਵਾਈ ਉਡਾਣਾ ਬੰਦ ਰਹੀਆਂ। ਹਵਾਈ ਅਧਿਕਾਰੀਆਂ ਮੁਤਾਬਕ ਇਥੋਂ ਸ਼ੁੱਕਰਵਾਰ ਨੂੰ 500 ਘਰੇਲੂ ਉਡਾਣਾਂ ਰਹੀਂ 64700 ਯਾਤਰੀ ਸ਼ਹਿਰ ਤੋਂ ਬਾਹਰ ਗਏ।


Share