ਚੀਨ ਦੇ ਤਿੰਨ ਸੀਨੀਅਰ ਅਧਿਕਾਰੀਆਂ ‘ਤੇ ਅਮਰੀਕਾ ਨੇ ਲਾਈ ਪਾਬੰਦੀ

660
Share

ਵਾਸ਼ਿੰਗਟਨ, 10 ਜੁਲਾਈ (ਪੰਜਾਬ ਮੇਲ)- ਅਮਰੀਕਾ ਨੇ ਚੀਨ ਦੇ ਝਿੰਜਿਆਂਗ ਵਿੱਚ ਮਨੁੱਖੀ ਅਧਿਕਾਰਾਂ ਦੇ ਉਲੰਘਣ ਮਾਮਲੇ ਿਵੱਚ ਚੀਨੀ ਕਮਿਊਨਿਸਟ ਪਾਰਟੀ ਦੇ ਤਿੰਨ ਸੀਨੀਅਰ ਅਧਿਕਾਰੀਆਂ ਵਿਰੁੱਧ ਵੀਜ਼ਾ ਪਾਬੰਦੀਆਂ ਲਾ ਦਿੱਤੀਆਂ ਹਨ। ਇਸ ਦੇ ਤਹਿਤ ਇਹ ਅਧਿਕਾਰੀ ਅਤੇ ਇਨ•ਾਂ ਦੇ ਸਕੇ-ਸਬੰਧੀ ਅਮਰੀਕਾ ਦੀ ਯਾਤਰਾ ਨਹੀਂ ਕਰ ਸਕਣਗੇ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅਮਰੀਕਾ ਨੇ ਤਿੱਬਤ ਵਿੱਚ ਵਿਦੇਸ਼ੀਆਂ ਲਈ ਨੀਤੀਆਂ ਦੇ ਨਿਰਮਾਣ ‘ਚ ਸ਼ਾਮਲ ਚੀਨੀ ਅਧਿਕਾਰੀਆਂ ‘ਤੇ ਪਾਬੰਦੀ ਲਾਉਣ ਦੀ ਗੱਲ ਕਹੀ ਸੀ।

ਬਹਰਹਾਲ, ਚੀਨ ਦੀ ਕਮਿਊਨਿਸਟ ਪਾਰਟੀ ਦੇ ਤਿੰਨ ਸੀਨੀਅਰ ਅਧਿਕਾਰੀਆਂ ‘ਤੇ ਪਾਬੰਦੀ ਲਾਉਣ ਦੇ ਸਬੰਧ ਵਿੱਚ ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨੇ ਜਾਣਕਾਰੀ ਸਾਂਝੀ ਕੀਤੀ। ਉਨ•ਾਂ ਨੇ ਕਿਹਾ ਕਿ ਉਹ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਦੇ ਮਾਮਲੇ ਵਿੱਚ ਉਨ•ਾਂ ਦੀ ਸ਼ਮੂਲੀਅਤ ਲਈ ਵਿੱਤੀ ਸਾਲ 2020 ਵਿੱਚ ਗ੍ਰਹਿ ਵਿਭਾਗ, ਵਿਦੇਸ਼ੀ ਸੰਚਾਲਨ ਅਤੇ ਸਬੰਧਤ ਐਕਟ ਦੀ ਧਾਰਾ 7031 (ਸੀ) ਦੇ ਤਹਿਤ ਤਿੰਨ ਸੀਨੀਅਰ ਸੀਸੀਪੀ ਅਧਿਕਾਰੀਆਂ ਨੂੰ ਨਾਮਜ਼ਦ ਕਰ ਰਹੇ ਹਨ। ਇਨ•ਾਂ ਤਿੰਨ ਚੀਨੀ ਅਧਿਕਾਰੀਆਂ ‘ਤੇ ਮੁਸਲਿਮ ਬਹੁ ਗਿਣਤੀ ਵਾਲੇ ਸ਼ਿਨਜਿਆਂਗ ਸੂਬੇ ਵਿੱਚ ਉਈਗਰ ਮੁਸਲਮਾਨਾਂ, ਕਜਾਕ ਅਤੇ ਹੋਰ ਘੱਟਗਿਣਤੀ ਭਾਈਚਾਰਿਆਂ ਦੇ ਮਨੁੱਖੀ ਅਧਿਕਾਰਾਂ ਦਾ ਉਲੰਘਣ ਕਰਨ ‘ਤੇ ਇਹ ਪਾਬੰਦੀ ਲਾਈ ਗਈ। ਚੀਨ ਦੀ ਸੱਤਾ ‘ਤੇ ਕਾਬਜ਼ ਕਮਿਊਨਿਸਟ ਪਾਰਟੀ ਨਾਲ ਜੁੜੇ ਇਨ•ਾਂ ਅਧਿਕਾਰੀਆਂ ਵਿੱਚ ਚੇਨ ਕੁਆਂਗੂ, ਝੂ ਹਾਈਲੁਨ ਅਤੇ ਵਾਂਗ ਮਿੰਗਸ਼ਾਨ ਸ਼ਾਮਲ ਹਨ।
ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਕਿਹਾ ਕਿ ਇਸ ਪਾਬੰਦੀ ਦੇ ਨਤੀਜੇ ਵਜੋਂ ਇਹ ਚੀਨੀ ਅਧਿਕਾਰੀ ਅਤੇ ਉਨ•ਾਂ ਦੇ ਸਕੇ-ਸਬੰਧੀ ਨੇੜਲੇ ਭਵਿੱਖ ਵਿੱਚ ਸੰਯੁਕਤ ਰਾਜ ਅਮਰੀਕਾ ਦੀ ਯਾਤਰਾ ਨਹੀਂ ਕਰ ਸਕਣਗੇ।


Share