ਚੀਨ ਦੇ ਖੋਜਕਾਰਾਂ ਨੇ ਚਮਗਾਦੜਾਂ ’ਚ ਕੋਰੋਨਾਵਾਇਰਸ ਦਾ ਨਵਾਂ ਰੂਪ ਲੱਭਿਆ

463
Share

ਵਾਸ਼ਿੰਗਟਨ, 12 ਜੂਨ (ਪੰਜਾਬ ਮੇਲ)- ਕੋਰੋਨਾਵਾਇਰਸ ਦੇ ਚੀਨ ਦੀ ਵੂਹਾਨ ਲੈਬ ਵਿਚੋਂ ਫੈਲਣ ਦੀ ਜਾਂਚ ਦੀ ਵਧਦੀ ਮੰਗ ਦੇ ਮੱਦੇਨਜ਼ਰ ਚੀਨ ਦੇ ਖੋਜਕਾਰਾਂ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਚਮਗਾਦੜਾਂ ’ਚ ਕੋਰੋਨਾਵਾਇਰਸ ਦਾ ਨਵਾਂ ਰੂਪ ਲੱਭਿਆ ਹੈ। ਸੀ.ਐੱਨ.ਐੱਨ. ਦੀ ਰਿਪੋਰਟ ਅਨੁਸਾਰ ਵਾਇਰਸ ਦਾ ਨਵਾਂ ਰੂਪ ਕੋਵਿਡ-19 ਵਾਇਰਸ ਨਾਲ ਮੇਲ ਖਾਂਦਾ ਹੈ। ਚੀਨ ਦੇ ਦੱਖਣ ਪੱਛਮੀ ਖਿੱਤੇ ਦੇ ਖੋਜਕਾਰਾਂ ਨੂੰ ਪਤਾ ਲੱਗਾ ਹੈ ਕਿ ਚਮਗਾਦੜਾਂ ’ਚ ਕੋਰੋਨਾਵਾਇਰਸ ਦੇ ਕਿੰਨੇ ਰੂਪ ਹਨ ਤੇ ਉਨ੍ਹਾਂ ਵਿਚੋਂ ਕਿੰਨੇ ਵਾਇਰਸ ਨੂੰ ਮਨੁੱਖਾਂ ’ਚ ਫੈਲਾ ਸਕਣ ਦੀ ਸਮਰੱਥਾ ਰੱਖਦੇ ਹਨ। ਇਹ ਖੋਜ ਸ਼ੈਨਡੌਂਗ ਯੂਨੀਵਰਸਿਟੀ ਦੇ ਜਰਨਲ ਸੈਲ ’ਚ ਪ੍ਰਕਾਸ਼ਿਤ ਹੋਈ ਹੈ।

Share