ਚੀਨ ਦੀ ਨਵੀਂ ਕੋਰੋਨਾਵਾਇਰਸ ਵੈਕਸੀਨ ਦਾ ਐਂਟੀਬੌਡੀ ‘ਤੇ ਵਧੀਆ ਰਿਸਪਾਂਸ

604
Share

ਬੀਜਿੰਗ, 19 ਅਕਤੂਬਰ (ਪੰਜਾਬ ਮੇਲ)- ਚੀਨ ਦੀ ਨਵੀਂ ਕੋਰੋਨਾਵਾਇਰਸ ਵੈਕਸੀਨ ਦਾ ਐਂਟੀਬੌਡੀ ‘ਤੇ ਵਧੀਆ ਰਿਸਪਾਂਸ ਦੇਖਣ ਨੂੰ ਮਿਲਿਆ ਹੈ। ਵੈਕਸੀਨ ਦਾ ਇਹ ਨਤੀਜਾ ਇਕ ਛੋਟੇ ਕਲੀਨਿਕਲ ਟ੍ਰਾਇਲ ਦੇ ਸ਼ੁਰੂਆਤੀ ਪੜਾਅ ਦਾ ਹਿੱਸਾ ਸੀ, ਜੋ ਕਿਰਿਆਹੀਣ ਕੀਤੇ ਗਏ ਸਾਰੇ ਸਾਰਸ ਕੋਵਿ-2 ਵਾਇਰਸ ‘ਤੇ ਆਧਾਰਿਤ ਹੈ।
ਇਸ ਵੈਕਸੀਨ ਦਾ ਟ੍ਰਾਇਲ ਚੀਨ ਵਿਚ 29 ਅਪ੍ਰੈਲ ਤੋਂ 30 ਜੁਲਾਈ ਦੇ ਵਿਚ ਕੰਡਕਟ ਕੀਤਾ ਗਿਆ ਸੀ। ਵੈਕਸੀਨ ਦੇ ਅਧਿਐਨ ਵਿਚ ‘ਬੀਜਿੰਗ ਇੰਸਟੀਚਿਊਟ ਆਫ ਬਾਇਓਲੌਜੀਕਲ ਪ੍ਰੋਡਕਟਸ’ ਸਮੇਤ ਕਈ ਵੱਡੀਆਂ ਸੰਸਥਾਵਾਂ ਦੇ ਖੋਜ ਕਰਤਾਵਾਂ ਨੇ ਹਿੱਸਾ ਲਿਆ ਸੀ। ਰਾਇਟਰਜ਼ ਦੀ ਇਕ ਰਿਪੋਰਟ ਦੇ ਮੁਤਾਬਕ, ਸ਼ੁਰੂਆਤੀ ਸਟੇਜ ਦੇ ਟ੍ਰਾਇਲ ‘ਚ ਹਿੱਸਾ ਲੈਣ ਵਾਲੇ ਸਾਰੇ 42 ਵਾਲੰਟੀਅਰਾਂ ਵਿਚ ਐਂਟੀਬੌਡੀ ਦਾ ਕਾਫੀ ਚੰਗਾ ਰਿਸਪਾਂਸ ਦੇਖਿਆ ਗਿਆ ਹੈ।
ਦੀ ਲੈਂਸੇਟ ਇੰਫੈਕਸ਼ੀਅਸ ਡਿਜੀਜ਼ ਜਰਨਲ ਵਿਚ ਪ੍ਰਕਾਸ਼ਿਤ ਰਿਪੋਰਟ ਵਿਚ ਖੋਜ ਕਰਤਾਵਾਂ ਨੇ ਦਾਅਵਾ ਕੀਤਾ ਹੈ ਕਿ ਇਹ ਵੈਕਸੀਨ ਨਾ ਸਿਰਫ ਪ੍ਰਭਾਵਸ਼ਾਲੀ ਹੈ, ਸਗੋਂ ਪੂਰੇ ਟ੍ਰਾਇਲ ਦੇ ਦੌਰਾਨ ਹੁਣ ਤੱਕ ਕਿਸੇ ਵਾਲੰਟੀਅਰ ਵਿਚ ਇਸ ਦੇ ਜਾਨਲੇਵਾ ਸਾਈਡ ਇਫੈਕਟ ਦੇਖਣ ਨੂੰ ਨਹੀਂ ਮਿਲੇ ਹਨ। ਇਸ ਵੈਕਸੀਨ ਟ੍ਰਾਇਲ ‘ਚ 18 ਸਾਲ ਤੋਂ ਲੈ ਕੇ 80 ਸਾਲ ਤੱਕ ਦੀ ਉਮਰ ਦੇ 600 ਤੋਂ ਵੱਧ ਵਾਲੰਟੀਅਰਾਂ ਨੂੰ ਸ਼ਾਮਲ ਕੀਤਾ ਗਿਆ ਸੀ।
ਮਾਹਰਾਂ ਨੇ ਦੱਸਿਆ ਕਿ ਟ੍ਰਾਇਲ ਦੇ ਸ਼ੁਰੂਆਤੀ ਸਟੇਜ ਦਾ ਉਦੇਸ਼ ਵੈਕਸੀਨ ਦੀ ਸੁਰੱਖਿਆ ਅਤੇ ਇਮਿਊਨ ‘ਤੇ ਇਸ ਦੇ ਰਿਸਪਾਂਸ ਦੀ ਜਾਂਚ ਕਰਨਾ ਹੈ। ਭਾਵੇਂਕਿ ਇਹ ਵੈਕਸੀਨ ਕੋਵਿਡ-19 ਤੋਂ ਮਰੀਜ਼ ਨੂੰ ਬਚਾਉਣ ਲਈ ਲੋੜੀਂਦੀ ਹੈ, ਇਸ ਬਾਰੇ ਵਿਚ ਹਾਲੇ ਸਪਸ਼ੱਟ ਨਹੀਂ ਕਿਹਾ ਜਾ ਸਕਦਾ ਹੈ। ਖੋਜ ਕਰਤਾਵਾਂ ਦੇ ਮੁਤਾਬਕ, ਕਲੀਨਿਕਲ ਟ੍ਰਾਇਲ ਦੇ ਸ਼ੁਰੂਆਤੀ ਸਟੇਜ ‘ਤੇ ਮਿਲੇ ਇਹ ਅੰਕੜੇ ਤੀਜੇ ਪੜਾਅ ਦੇ ਟ੍ਰਾਇਲ ‘ਚ ਬਹੁਤ ਫਾਇਦੇਮੰਦ ਸਾਬਤ ਹੋਣਗੇ। ਇੱਥੇ ਦੱਸ ਦਈਏ ਕਿ ਚੀਨ ਦੀ ਕਲੀਨਿਕਲ ਟ੍ਰਾਇਲ ਦੇ ਆਖਰੀ ਸਟੇਜ ‘ਤੇ ਚਾਰ ਹੋਰ ਵੈਕਸੀਨ ਹਨ। ਇਨ੍ਹਾਂ ਵਿਚੋਂ ਤਿੰਨ ਵੈਕਸੀਨ ਤਾਂ ਜੁਲਾਈ ਵਿਚ ਸ਼ੁਰੂ ਹੋਏ ਐਮਰਜੈਂਸੀ ਪ੍ਰੋਗਰਾਮ ਦੇ ਤਹਿਤ ਲੋੜਵੰਦ ਵਰਕਰਾਂ ਦੇ ਲਈ ਉਪਲਬਧ ਕਰਾ ਦਿੱਤੀਆਂ ਗਈਆਂ ਹਨ। ਵਿਸ਼ਵ ਸਿਹਤ ਸੰਗਠਨ ਵੱਲੋਂ ਜਾਰੀ ਡਾਟਾ ਦੇ ਮੁਤਾਬਕ, ਕਲੀਨਿਕਲ ਟ੍ਰਾਇਲ ‘ਚ ਲਗਭਗ 40 ਤੋ ਵੱਧ ਵੈਕਸੀਨ ‘ਤੇ ਪਰੀਖਣ ਜਾਰੀ ਹੈ।


Share