ਚੀਨ ਦੀ ਕੋਲਾ ਖਾਣ ‘ਚ ਗੈਸ ਦਾ ਪੱਧਰ ਵਧਣ ਕਾਰਨ 18 ਮਜ਼ਦੂਰਾਂ ਦੀ ਮੌਤ

200
Share

ਪੇਈਚਿੰਗ, 5 ਦਸੰਬਰ (ਪੰਜਾਬ ਮੇਲ)- ਚੀਨ ਦੀ ਇਕ ਕੋਲਾ ਖਾਣ ਵਿੱਚ ਕਾਰਬਨ ਮੋਨੋਆਕਸਾਈਡ ਗੈਸ ਦਾ ਪੱਧਰ ਵਧਣ ਕਾਰਨ 18 ਮਜ਼ਦੂਰਾਂ ਦੀ ਮੌਤ ਹੋ ਗਈ। ਇਕ ਅਧਿਕਾਰੀ ਨੇ ਸ਼ਨਿੱਚਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸਰਕਾਰੀ ਨਿਊਜ਼ ਏਜੰਸੀ ਸ਼ਿਨਹੂਆ ਅਨੁਸਾਰ ਇਹ ਘਟਨਾ ਚੋਂਗਕਿੰਗ ਨਗਰ ਨਿਗਮ ਦੇ ਯੋਗਚੁਆਨ ਜ਼ਿਲ੍ਹੇ ਵਿਚ ਸਥਿਤ ਦੀਆਓਸ਼ੁਈਦੋਂਗ ਕੋਲਾ ਖਾਣ ਵਿਚ ਸ਼ੁੱਕਰਵਾਰ ਦੇਰ ਸ਼ਾਮ ਵਾਪਰੀ। ਪੁਲਿਸ ਅਤੇ ਫਾਇਰਬ੍ਰਿਗੇਡ ਦੇ ਅਧਿਕਾਰੀਆਂ ਸਮੇਤ ਹੋਰ ਟੀਮਾਂ ਖਾਣ ‘ੱਚ ਫਸੇ ਮਜ਼ਦੂਰਾਂ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੀਆਂ ਹਨ।


Share