ਚੀਨ ਦੀਆਂ ਵਧਦੀਆਂ ਚੁਣੌਤੀਆਂ ਨਾਲ ਨਜਿੱਠਣ ਦੀ ਲੋੜ ਹੈ ਤਾਂ ਕਿ ਸ਼ਾਂਤੀ ਕਾਇਮ ਰਹਿ ਸਕੇ: ਬਾਈਡੇਨ

93
Democratic presidential candidate, former Vice President Joe Biden speaks during a Democratic presidential primary debate Wednesday, Feb. 19, 2020, in Las Vegas, hosted by NBC News and MSNBC. (AP Photo/John Locher)
Share

ਵਾਸ਼ਿੰਗਟਨ, 13 ਫਰਵਰੀ (ਪੰਜਾਬ ਮੇਲ) – ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡੇਨ ਨੇ ਦੱਸਿਆ ਕਿ ਪੈਂਟਾਗਨ ਨੇ ਇਕ ਵਰਕਫੋਰਸ ਦਾ ਗਠਨ ਕੀਤਾ ਹੈ ਜੋ ਚੀਨ ਵੱਲੋਂ ਪੇਸ਼ ਕੀਤੀ ਜਾ ਰਹੀ ਚੁਣੌਤੀ ਨਾਲ ਨਜਿੱਠਣ ਲਈ ਅਗਲੇ ਕੁਝ ਮਹੀਨਿਆਂ ‘ਚ ਆਪਣੇ ਸੁਝਾਅ ਦੇਵੇਗਾ। ਬਾਈਡੇਨ ਨੇ ਪੈਂਟਾਗਨ ਨੇ ਆਪਣੇ ਪਹਿਲੇ ਦੌਰੇ ‘ਚ ਕਿਹਾ ਕਿ ਇਸ ਵਰਕਫੋਰਸ ‘ਚ ਵੱਖ-ਵੱਖ ਮੰਤਰਾਲਿਆਂ ਦੇ ਸਿਵਲ ਅਤੇ ਮਿਲਟਰੀ ਮਾਹਰ ਸ਼ਾਮਲ ਹੋਣਗੇ ਜੋ ਰੱਖਿਆ ਮੰਤਰੀ ਲਾਇਡ ਆਸਟਿਨ ਨੂੰ ਅਗਲੇ ਕੁਝ ਮਹੀਨਿਆਂ ‘ਚ ਅਹਿਮ ਤਰਜੀਹਾਂ ਅਤੇ ਫੈਸਲੇ ਸੰਬੰਧੀ ਸੁਝਾਅ ਦੇਵੇਗਾ ਤਾਂ ਕਿ ਅਸੀਂ ਚੀਨ ਸੰਬੰਧੀ ਮਾਮਲਿਆਂ ਨੂੰ ਅਗੇ ਲਿਜਾ ਲਈ ਇਕ ਮਜ਼ਬੂਤ ਮਾਰਗ ਤਿਆਰ ਕਰ ਸਕੀਏ।

ਉਨ੍ਹਾਂ ਨੇ ਕਿਹਾ ਕਿ ਇਸ ਦੇ ਲਈ ਪੂਰੀ ਸਰਕਾਰ ਦੀ ਕੋਸ਼ਿਸ਼, ਸੰਸਦ ‘ਚ ਦੋ ਪੱਖੀ ਸਮਰੱਥਨ ਅਤੇ ਮਜ਼ਬੂਤ ਗਠਜੋੜ ਅਤੇ ਸਾਂਝੇਦਾਰੀ ਦੀ ਲੋੜ ਹੋਵੇਗੀ। ਇਸ ਤਰ੍ਹਾਂ ਅਸੀਂ ਚੀਨ ਦੀ ਚੁਣੌਤੀ ਨਾਲ ਨਜਿੱਠਣ ਅਤੇ ਭਵਿੱਖ ਦੇ ਮੁਕਾਬਲੇ ‘ਚ ਅਮਰੀਕੀਆਂ ਦੀ ਜਿੱਤ ਯਕੀਨੀ ਕਰਨਗੇ। ਪੈਂਟਾਗਨ ਨੇ ਇਕ ਬਿਆਨ ‘ਚ ਦੱਸਿਆ ਕਿ ਵਿਦੇਸ਼ ਮੰਤਰੀ ਦੇ ਵਿਸ਼ੇਸ਼ ਸਹਾਇਕ ਡਾ. ਏਲੀ ਰੈਟਨਰ ਇਸ ਵਰਕਫੋਰਸ ਦੀ ਅਗਵਾਈ ਕਰਨਗੇ ਜੋ ਚਾਰ ਮਹੀਨੇ ‘ਚ ਆਪਣੇ ਸੁਝਾਅ ਦੇਵੇਗੀ। ਬਾਈਡੇਨ ਨੇ ਕਿਹਾ ਕਿ ਸਾਨੂੰ ਚੀਨ ਦੀਆਂ ਵਧਦੀਆਂ ਚੁਣੌਤੀਆਂ ਨਾਲ ਨਜਿੱਠਣ ਦੀ ਲੋੜ ਹੈ ਤਾਂ ਕਿ ਸ਼ਾਂਤੀ ਕਾਇਮ ਰਹਿ ਸਕੇ ਅਤੇ ਹਿੰਦ-ਪ੍ਰਸ਼ਾਂਤ ਅਤੇ ਵਿਸ਼ਵ ਭਰ ‘ਚ ਸਾਡੇ ਹਿੱਤਾਂ ਦੀ ਰੱਖਿਆ ਹੋ ਸਕੇ। ਦੇਸ਼ ਦੀ ਉਪ-ਰਾਸ਼ਟਰਪਤੀ ਕਮਲਾ ਹੈਰਿਸ ਨੇ ਵੀ ਬਾਈਡੇਨ ਨਾਲ ਪੈਂਟਾਗਨ ਦਾ ਦੌਰਾ ਕੀਤਾ।


Share