ਚੀਨ ਦੀਆਂ ਧਮਕੀਆਂ ਦੇ ਬਾਵਜੂਦ ਪੈਲੋਸੀ ਪਹੁੰਚੀ ਤਾਇਵਾਨ; ਅਮਰੀਕਾ-ਚੀਨ ਵਿਚਾਲੇ ਵਧਿਆ ਤਨਾਅ

49
Share

ਤਾਇਪੇ, 2 ਅਗਸਤ (ਪੰਜਾਬ ਮੇਲ)- ਅਮਰੀਕੀ ਸੰਸਦ ਦੇ ਹੇਠਲੇ ਸਦਨ ਦੀ ਸਪੀਕਰ ਨੈਨਸੀ ਪੈਲੋਸੀ ਪੇਈਚਿੰਗ ਵੱਲੋਂ ਗੰਭੀਰ ਨਤੀਜੇ ਭੁਗਤਣ ਦੀਆਂ ਦਿੱਤੀਆਂ ਧਮਕੀਆਂ ਦੇ ਬਾਵਜੂਦ ਅੱਜ ਤਾਇਵਾਨ ਪਹੁੰਚ ਗਈ। ਪਿਛਲੇ 25 ਸਾਲ ਤੋਂ ਵੱਧ ਸਮੇਂ ’ਚ ਤਾਇਵਾਨ ’ਚ ਆਉਣ ਵਾਲੀ ਉਹ ਅਮਰੀਕਾ ਦੀ ਸਭ ਤੋਂ ਸੀਨੀਅਰ ਆਗੂ ਹੈ। ਪੈਲੋਸੀ ਦੇ ਇਸ ਦੌਰੇ ਨਾਲ ਚੀਨ ਅਤੇ ਅਮਰੀਕਾ ਵਿਚਾਲੇ ਤਣਾਅ ਵਧ ਗਿਆ ਹੈ। ਜ਼ਿਕਰਯੋਗ ਹੈ ਕਿ ਚੀਨ ਸਵੈ-ਸ਼ਾਸਿਤ ਤਾਇਵਾਨ ’ਤੇ ਆਪਣਾ ਹੱਕ ਹੋਣ ਦਾ ਦਾਅਵਾ ਕਰਦਾ ਹੈ। ਉਹ ਵਿਦੇਸ਼ੀ ਅਧਿਕਾਰੀਆਂ ਦੇ ਤਾਇਵਾਨ ਦੌਰੇ ਦਾ ਵਿਰੋਧ ਕਰਦਾ ਹੈ ਕਿਉਂਕਿ ਉਸ ਨੂੰ ਲੱਗਦਾ ਹੈ ਕਿ ਇਹ ਇਸ ਨੂੰ ਪ੍ਰਭੂਸੱਤਾ ਵਜੋਂ ਮਾਨਤਾ ਦੇਣ ਦੇ ਬਰਾਬਰ ਹੈ।

Share