ਚੀਨ-ਤਾਇਵਾਨ ਦਰਮਿਆਨ ਵੱਧ ਰਹੇ ਫੌਜੀ ਤਣਾਅ ’ਤੇ ਭਾਰਤ ਵੱਲੋਂ ਚਿੰਤਾ ਪ੍ਰਗਟ; ਸੰਜਮ ਵਰਤਣ ਦੀ ਕੀਤੀ ਅਪੀਲ

79
Share

‘ਇੱਕ ਚੀਨ’ ਨੀਤੀ ਦਾ ਸਮਰਥਨ ਨਹੀਂ ਕਰਦਾ ਭਾਰਤ: ਬਾਗ਼ਚੀ
ਨਵੀਂ ਦਿੱਲੀ, 12 ਅਗਸਤ (ਪੰਜਾਬ ਮੇਲ)- ਚੀਨ ਅਤੇ ਤਾਇਵਾਨ ਦਰਮਿਆਨ ਵੱਧ ਰਹੇ ਫੌਜੀ ਤਣਾਅ ’ਤੇ ਚਿੰਤਾ ਪ੍ਰਗਟ ਕਰਦਿਆਂ ਭਾਰਤ ਨੇ ਅੱਜ ਸੰਜਮ ਵਰਤਣ ਅਤੇ ਤਾਇਵਾਨ ਸਮੁੰਦਰੀ ਖੇਤਰ ਵਿਚ ਸਥਿਤੀ ਨੂੰ ਬਦਲਣ ਦੀਆਂ ਇਕਪਾਸੜ ਕਾਰਵਾਈਆਂ ਤੋਂ ਬਚਣ ਦੀ ਅਪੀਲ ਕੀਤੀ। ਭਾਰਤ ਨੇ ਸਪੱਸ਼ਟ ਤੌਰ ’ਤੇ ‘ਇੱਕ ਚੀਨ’ ਨੀਤੀ ਦਾ ਸਮਰਥਨ ਕਰਨ ਤੋਂ ਇਨਕਾਰ ਕਰ ਦਿੱਤਾ। ਅਮਰੀਕੀ ਸਦਨ ਦੀ ਸਪੀਕਰ ਨੈਨਸੀ ਪੇਲੋਸੀ ਦੇ ਤਾਇਵਾਨ ਦੌਰੇ ਤੋਂ ਭੜਕੇ ਚੀਨ ਨੇ ਇਸ ਖ਼ੁਦਮੁਖ਼ਤਿਆਰ ਟਾਪੂਨੁਮਾ ਦੇਸ਼ ਦੇ ਆਲੇ-ਦੁਆਲੇ ਸਮੁੰਦਰੀ ਖੇਤਰ ਵਿਚ ਹੁਣ ਤੱਕ ਦੀ ਸਭ ਤੋਂ ਵੱਡੀ ਫ਼ੌਜੀ ਮਸ਼ਕ ਕੀਤੀ ਹੈ। ਮੀਡੀਆ ਨਾਲ ਸੰਖੇਪ ਗੱਲਬਾਤ ਦੌਰਾਨ ‘ਇੱਕ ਚੀਨ’ ਨੀਤੀ ਸਬੰਧੀ ਪੁੱਛੇ ਸਵਾਲ ’ਤੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗ਼ਚੀ ਨੇ ਕਿਹਾ ਕਿ ਭਾਰਤ ਦੀਆਂ ਨੀਤੀਆਂ ਬਾਰੇ ਸਭ ਜਾਣਦੇ ਹਨ। ਇਨ੍ਹਾਂ ਨੂੰ ਦੁਹਰਾਉਣ ਦੀ ਲੋੜ ਨਹੀਂ।

Share