ਚੀਨ ‘ਚ ਬੈਕਟੀਰੀਆ ਦਾ ਕਹਿਰ, ਹਜ਼ਾਰਾਂ ਲੋਕ ਹੋਏ ਪੀੜਤ

629

ਬੀਜਿੰਗ, 19 ਸਤੰਬਰ (ਪੰਜਾਬ ਮੇਲ)- ਉੱਤਰੀ ਪੂਰਬੀ ਚੀਨ ‘ਚ ਹਜ਼ਾਰਾਂ ਲੋਕ ਬੈਕਟੀਰੀਆ ਇਨਫੈਕਸ਼ਨ ਤੋਂ ਪੀੜਤ ਹੋ ਗਏ ਹਨ। ਅਧਿਕਾਰੀਆਂ ਦੇ ਅਨੁਸਾਰ, ਪਿਛਲੇ ਸਾਲ ਇੱਕ ਬਾਇਓਫਰਮਾਕਿਊਟਿਕਲ ਕੰਪਨੀ ਤੋਂ ਹੋਏ ਲੀਕ ਕਾਰਨ ਇਹ ਬੀਮਾਰੀ ਫੈਲੀ ਹੈ। ਗਾਂਸੁ ਦੀ ਰਾਜਧਾਨੀ  ਲਾਂਝੋਉ ‘ਚ ਸਿਹਤ ਕਮਿਸ਼ਨ ਨੇ ਐਲਾਨ ਕਰ ਦੱਸਿਆ ਕਿ  3,245 ਲੋਕ ਇਸ ਬਰੁਸੇਲੋਸਿਸ ਬੀਮਾਰੀ ਦੀ ਚਪੇਟ ‘ਚ ਆ ਗਏ ਹਨ। ਸੀ.ਐੱਨ.ਐੱਨ. ਦੇ ਅਨੁਸਾਰ, ਇਹ ਬੀਮਾਰੀ ਬੈਕਟੀਰੀਆ ਬਰੁਸੇਲਾ ਕਾਰਨ ਹੁੰਦੀ ਹੈ। ਆਮਤੌਰ ‘ਤੇ ਇਹ ਬੈਕਟੀਰੀਆ ਪਸ਼ੂਆਂ ‘ਚ ਪਾਇਆ ਜਾਂਦਾ ਹੈ। ਪਸ਼ੂਆਂ ਯਾਨੀ ਪਸ਼ੂਆਂ ਦਾ ਸਮੂਹ ਜੋ ਖੇਤੀਬਾੜੀ ਸਬੰਧਿਤ ਵਾਤਾਵਰਣ ‘ਚ ਭੋਜਨ, ਫਾਈਬਰ ਅਤੇ ਲੇਬਰ ਆਦਿ ਸਮੱਗਰੀਆਂ ਪ੍ਰਾਪਤ ਕਰਨ ਲਈ ਪਾਲਤੂ ਬਣਾਇਆ ਜਾਂਦਾ ਹੈ। ਸਿਹਤ ਕਮਿਸ਼ਨ ਦੇ ਅਨੁਸਾਰ ਪਿਛਲੇ ਸਾਲ ਦੇ ਜੁਲਾਈ ਤੋਂ ਅਗਸਤ ਵਿਚਾਲੇ ਝੋਂਗਮੁ ਲਾਂਝੋਉ ਬਾਇਓਲਾਜਿਕਲ ਫਰਮਾਕਿਊਟਿਕਲ ਫੈਕਟਰੀ ‘ਚ ਇਸ ਬੀਮਾਰੀ ਦੀ ਸ਼ੁਰੂਆਤ ਹੋਈ।