ਚੀਨ ‘ਚ ਚਮਗਿੱਦੜਾਂ ‘ਤੇ ਹੋ ਰਹੀ ਖੋਜ ਦੌਰਾਨ ਹੋਈ ਕੋਰੋਨਾ ਵਾਇਰਸ ਦੀ ਉਤਪੱਤੀ : ਟਰੰਪ

584
Share

ਵਾਸ਼ਿੰਗਟਨ, 17 ਅਪ੍ਰੈਲ (ਪੰਜਾਬ ਮੇਲ)- ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦਾ ਮੰਤਰੀ ਮੰਡਲ ਕੋਰੋਨਾ ਵਾਇਰਸ ਤੋਂ ਜਨਮੀ ਮਹਾਮਾਰੀ ਦੀ ਪੈਦਾਇਸ਼ ਦੀ ਜਾਂਚ ਕਰਨਾ ਚਾਹੁੰਦਾ ਹੈ। ਟਰੰਪ ਪ੍ਰਸ਼ਾਸਨ ਦਾ ਕਹਿਣਾ ਕਿ ਇਸ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਚੀਨ ਦੇ ਵੁਹਾਨ ‘ਚ ਚਮਗਿੱਦੜਾਂ ‘ਤੇ ਹੋ ਰਹੀ ਖੋਜ ਦੌਰਾਨ ਇਸ ਦੀ ਉਤਪੱਤੀ ਹੋਈ।

ਬੀਜਿੰਗ ਨੇ ਕਿਹਾ ਸੀ ਕਿ ਵੁਹਾਨ ‘ਚ ਜਾਨਵਰਾਂ ਦੇ ਬਜ਼ਾਰ ‘ਚ ਮਨੁੱਖ ਇਸ ਵਾਇਰਸ ਤੋਂ ਇਨਫੈਕਟਡ ਹੋਇਆ ਹੋਵੇਗਾ, ਪਰ ਵਾਸ਼ਿੰਗਟਨ ਪੋਸਟ ਤੇ ਫੌਕਸ ਨਿਊਜ਼ ਨੇ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਕਿ ਕੋਰੋਨਾ ਵਾਇਰਸ ਇੱਕ ਸੰਵੇਦਨਸ਼ੀਲ ਜੀਵ ਖੋਜ ਕੇਂਦਰ ਤੋਂ ਦੁਰਘਟਨਾ ਤਹਿਤ ਬਾਹਰ ਆਇਆ ਹੋਵੇਗਾ।

ਅਮਰੀਕੀ ਵਿਦੇਸ਼ ਮੰਤਰੀ ਮਾਇਕ ਪੋਂਪਿਓ ਨੇ ਫੌਕਸ ਨਿਊਜ਼ ਨੂੰ ਕਿਹਾ ਕਿ ‘ਅਸੀਂ ਹਰ ਚੀਜ਼ ਦੀ ਪੂਰੀ ਜਾਂਚ ਕਰ ਰਹੇ ਹਾਂ ਤਾਂ ਕਿ ਅਸੀਂ ਇਹ ਜਾਣ ਸਕੀਏ ਕਿ ਵਾਇਰਸ ਬਾਹਰ ਕਿਵੇਂ ਆਇਆ ਤੇ ਦੁਨੀਆਂ ਭਰ ‘ਚ ਕਿਵੇਂ ਫੈਲਿਆ। ਅੱਜ ਇਸ ਨੇ ਅਮਰੀਕਾ ਪੂਰੀ ਦੁਨੀਆਂ ‘ਚ ਤਬਾਹੀ ਮਚਾਈ ਹੋਈ ਹੈ।

ਉਨ੍ਹਾਂ ਕਿਹਾ ਕਿ ਅਮਰੀਕਾ ਜਾਣਦਾ ਸੀ ਕਿ ਵੁਹਾਨ ਦੀ ਲੈਬ ‘ਚ ਅਤਿ ਸੰਕਰਾਮਕ ਸਮੱਗਰੀ ਹੈ। ਪੋਂਪਿਓ ਨੇ ਕਿਹਾ ‘ਖੁੱਲ੍ਹੀ ਮਾਨਸਿਕਤਾ ਵਾਲੇ ਤੇ ਪਾਰਦਰਸ਼ੀ ਦੇਸ਼ ਏਨੇ ਸਮਰੱਥ ਹੁੰਦੇ ਹਨ ਕਿ ਚੀਜ਼ਾਂ ਨੂੰ ਕੰਟੋਰਲ ‘ਚ ਰੱਖ ਸਕਣ ਤੇ ਸੁਰੱਖਿਅਤ ਰਹਿਣ। ਉਹ ਬਾਹਰੀ ਲੋਕਾਂ ਨੂੰ ਦਿੰਦੇ ਹਨ ਤਾਂ ਕਿ ਉਹ ਯਕੀਨ ਕਰ ਸਕਣ ਕਿ ਸਾਰੀ ਪ੍ਰਕਿਰਿਆ ਸਹੀ ਹੈ।’

ਉਨ੍ਹਾਂ ਕਿਹਾ ਕਿ ‘ਕਾਸ਼ ਅਜਿਹਾ ਇੱਥੇ ਵੀ ਹੁੰਦਾ। ਸਾਨੂੰ ਇਸ ਬਾਰੇ ਹੋਰ ਜਾਣਕਾਰੀ ਹੁੰਦੀ ਤੇ ਅੱਜ ਇਹ ਜਾਣ ਪਾਉਂਦੇ ਕਿ ਉੱਥੇ ਕੀ ਹੋਇਆ? ਚੀਨ ਦੀ ਪ੍ਰਯੋਗਸ਼ਾਲਾ ਦੀਆਂ ਖ਼ਬਰਾਂ ਬਾਰੇ ਪੁੱਛੇ ਜਾਣ ‘ਤੇ ਟਰੰਪ ਨੇ ਕਿਹਾ ਕਿ ਅਮਰੀਕਾ ਗਹਿਰਾਈ ਨਾਲ ਛਾਣਬੀਣ ਕਰ ਰਿਹਾ ਹੈ। ਟਰੰਪ ਨੇ ਕੋਰੋਨਾ ਵਾਇਰਸ ਲਈ ਲਗਾਤਾਰ ਚੀਨ ਤੇ ਵਿਸ਼ਵ ਸਿਹਤ ਸੰਗਠਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ।


Share