ਚੀਨ ‘ਚ ਘੱਟਣ ਲੱਗਾ ਕੋਰੋਨਾਵਾਇਰਸ; ਮੁੜ ਪਟੜੀ ‘ਤੇ ਪਰਤਣ ਲੱਗੀ ਜ਼ਿੰਦਗੀ

676
Share

-ਕੋਰੋਨਾਵਾਇਰਸ ਨੇ 3 ਮਹੀਨੇ ਮਚਾਈ ਤਬਾਹੀ!
ਪੇਈਚਿੰਗ, 18 ਮਾਰਚ (ਪੰਜਾਬ ਮੇਲ)- ਚੀਨ ‘ਚ ਪੈਦਾ ਹੋਏ ਕੋਰੋਨਾਵਾਇਰਸ ਵੱਲੋਂ ਕਰੀਬ 3 ਮਹੀਨੇ ਤਬਾਹੀ ਮਚਾਉਣ ਦੇ ਬਾਅਦ ਉੱਥੇ ਹੁਣ ਇਹ ਮਹਾਮਾਰੀ ਘਟਣ ਲੱਗੀ ਹੈ ਪਰ ਇਸ ਬਾਰੇ ਰਸਮੀ ਐਲਾਨ ਹੋਣ ‘ਚ ਇਕ ਮਹੀਨਾ ਲੱਗ ਸਕਦਾ ਹੈ। ਇਹ ਦਾਅਵਾ ਕੋਰੋਨਾ ਨਾਲ ਸਭ ਤੋਂ ਜਿਆਦਾ ਪ੍ਰਭਾਵਿਤ ਰਹੇ ਵੁਹਾਨ ਪਹੁੰਚੇ ਸਿਹਤ ਮਾਹਰਾਂ ਨੇ ਕੀਤਾ ਹੈ। ਰਾਸ਼ਟਰੀ ਸਿਹਤ ਕਮਿਸ਼ਨ ਦੇ ਅਨੁਸਾਰ ਸੋਮਵਾਰ ਨੂੰ ਦੇਸ਼ ‘ਚ 14 ਮੌਤਾਂ ਹੋਈਆਂ ਅਤੇ ਸਿਰਫ 12 ਨਵੇਂ ਮਾਮਲੇ ਸਾਹਮਣੇ ਆਏ ਹਨ। ਵਿਦੇਸ਼ ਤੋਂ ਆਏ 123 ਲੋਕਾਂ ਨੂੰ 14 ਦਿਨਾਂ ਲਈ ਕਾਰੰਟਾਈਨ ‘ਚ ਰੱਖਿਆ ਗਿਆ ਹੈ।
ਪੈਕਿੰਗ ਯੂਨੀਅਨ ਮੈਡੀਕਲ ਕਾਲਜ ਹਸਪਤਾਲ ‘ਚ ਸੰਚਾਰੀ ਰੋਗ ਵਿਭਾਗ ਦੀ ਉਪ ਨਿਰਦੇਸ਼ਕ ਕਾਓ ਵੇਈ ਨੇ ਕਿਹਾ ਹੈ ਕਿ ਖੋਜ ‘ਚ ਕੋਰੋਨਾਵਾਇਰਸ ਅਤੇ ਮੌਸਮ ਦੇ ਵਿਚ ਕੋਈ ਸਬੰਧ ਨਹੀਂ ਪਾਇਆ ਗਿਆ। ਇਸ ਲਈ ਇਹ ਕਹਿਣਾ ਗਲਤ ਹੋਵੇਗਾ ਕਿ ਠੰਡ ਦੇ ਚੱਲਦਿਆਂ ਵਾਇਰਸ ਵਿਕਸਤ ਹੋਇਆ ਹੈ ਅਤੇ ਤੇਜ਼ੀ ਨਾਲ ਫੈਲਿਆ ਇਸ ਲਈ ਚੀਨ ਇਕ ਮਹੀਨੇ ‘ਚ ਇਸ ਨੂੰ ਪੂਰੀ ਤਰਾਂ ਖਤਮ ਕਰ ਦਵੇਗਾ। ਕਾਓ ਨੇ ਕਿਹਾ ਤਾਜ਼ਾ ਅੰਕੜਿਆਂ ਨਾਲ ਸੰਕੇਤ ਮਿਲ ਰਿਹਾ ਹੈ ਕਿ ਚੀਨ ‘ਚ ਕੋਰੋਨਾਵਾਇਰਸ ਸਮਾਪਤੀ ਵੱਲ ਹੈ। ਇਸ ਦੇ ਨਾਲ ਸਰਕਾਰ ਨੇ ਸਭ ਤੋਂ ਵੱਧ ਪ੍ਰਭਾਵਿਤ ਰਹੇ ਹੂਬੇਈ ਸੂਬੇ ਅਤੇ ਇਸਦੀ ਰਾਜਧਾਨੀ ਵੁਹਾਨ ‘ਚੋਂ ਡਾਕਟਰਾਂ ਅਤੇ ਸਿਹਤ ਕਰਮਚਾਰੀਆਂ ਦੀ ਵਾਪਸੀ ਸ਼ੁਰੂ ਕਰ ਦਿੱਤਾ।
ਜਿਸ ਚੀਨ ਤੋਂ ਕੋਰੋਨਾਵਾਇਰਸ ਪੂਰੀ ਦੁਨੀਆਂ ‘ਚ ਫੈਲਿਆ, ਉੱਥੇ ਹੁਣ ਜਿੰਦਗੀ ਪਟੜੀ ‘ਤੇ ਪਰਤਣ ਲੱਗੀ ਹੈ। ਕਰੀਬ 3 ਮਹੀਨਿਆਂ ਦੇ ਲਾਕਡਾਊਨ ਤੋਂ ਬਾਅਦ ਕੁਝ ਥਾਵਾਂ ‘ਤੋਂ ਆਵਾਜਾਈ ‘ਤੇ ਰੋਕ ਹਟਾ ਦਿੱਤੀ ਗਈ ਹੈ। ਨਿਯਮਾਂ ਤੋਂ ਢਿੱਲ ਮਿਲਣ ਨਾਲ ਸਕੂਲ, ਫੈਕਟਰੀਆਂ, ਹਾਈਵੇ, ਟੂਰਿਸਟ ਸਥਾਨ ਖੁੱਲ ਗਏ ਹਨ। ਇੰਨਾ ਹੀ ਨਹੀਂ, ਸੜਕਾਂ ‘ਤੇ ਹਲਚਲ ਵੀ ਵੱਧ ਗਈ ਹੈ। ਸ਼ਿਨਹੂਆ ਨਿਊਜ਼ ਏਜੰਸੀ ਅਨੁਸਾਰ 28 ਸੂਬਿਆਂ ਨੇ ਹਾਈਵੇ ਇਕ ਦੂਜੇ ਲਈ ਖੋਲ੍ਹ ਦਿੱਤੇ ਹਨ। ਇਨਫੈਕਸ਼ਨ ਫੈਲਣ ਕਾਰਨ ਦੇਸ਼ ਭਰ ‘ਚ 1119 ਹਾਈਵੇਜ਼ ਬੰਦ ਕਰ ਦਿੱਤੇ ਗਏ ਸਨ।
ਸਿਰਫ 2 ਨੂੰ ਛੱਡ ਕੇ ਹੁਣ ਸਾਰਿਆਂ ਨੂੰ ਖੋਲ੍ਹ ਦਿੱਤਾ ਗਿਆ ਹੈ। ਉੱਥੇ ਹੀ ਇਨਫੈਕਸ਼ਨ ਘੱਟਣ ਨਾਲ ਲੋਕ ਹੂਬੇਈ ਸੂਬੇ ‘ਚ ਪਰਤਣ ਲੱਗੇ ਹਨ। ਹੂਬੇਈ ਦੇ ਵੁਹਾਨ ਸ਼ਹਿਰ ਤੋਂ ਹੀ ਕੋਰੋਨਾਵਾਇਰਸ ਫੈਲਿਆ ਸੀ। ਇਸਦੇ ਬਾਅਦ ਇਸ ਸ਼ਹਿਰ ਨੂੰ ਲਾਕਡਊਨ ਕਰ ਦਿੱਤਾ ਗਿਆ ਸੀ। ਮੱਧ ਚੀਨ ਦੇ ਸ਼ਹਿਰ ਚੌਂਕਿੰਗਸ ਨੂੰ ਇਨਫੈਕਸ਼ਨ ਮੁਕਤ ਐਲਾਨ ਕਰ ਦਿੱਤਾ ਗਿਆ ਹੈ। ਇਥੋ ਦੇ ਹਸਪਤਾਲਾਂ ‘ਚੋਂ ਆਖਰੀ ਮਰੀਜ਼ ਨੂੰ ਵੀ ਛੁੱਟੀ ਦੇ ਦਿੱਤੀ ਗਈ ਹੈ।


Share