ਚੀਨ ‘ਚ ਕੋਰੋਨਾ ਦੀ ਸੱਚਾਈ ਦੱਸਣ ਵਾਲੀ ਚੀਨੀ ਪੱਤਰਕਾਰ ਨੂੰ ਜੇਲ

488
Share

ਬੀਜਿੰਗ, 19 ਨਵੰਬਰ (ਪੰਜਾਬ ਮੇਲ)- ਚੀਨ ਦੇ ਵੁਹਾਨ ‘ਚ ਕੋਰੋਨਾ ਵਾਇਰਸ ਨੂੰ ਲੈ ਕੇ ਪੋਲ ਖੋਲਣ ਵਾਲੀ ਇੱਕ ਪੱਤਰਕਾਰ ਨੂੰ ਜੇਲ ਭੇਜ ਦਿੱਤਾ ਗਿਆ ਹੈ। ਵੁਹਾਨ ਵਿੱਚ ਕੋਰੋਨਾ ਵਾਇਰਸ ਨੇ ਸਭ ਤੋਂ ਪਹਿਲਾਂ ਕਹਿਰ ਮਚਾਇਆ ਸੀ ਅਤੇ ਫਿਰ ਪੂਰੀ ਦੁਨੀਆ ਨੂੰ ਇਸ ਮਹਾਂਮਾਰੀ ਨੇ ਆਪਣੀ ਲਪੇਟ ‘ਚ ਲੈ ਲਿਆ। 2020 ਦੇ ਸ਼ੁਰੂਆਤੀ ਮਹੀਨੇ ਜਨਵਰੀ ਅਤੇ ਫਰਵਰੀ ਵਿੱਚ ਵੁਹਾਨ ‘ਚ ਕੋਰੋਨਾ ਦਾ ਸਭ ਤੋਂ ਵੱਧ ਪ੍ਰਕੋਪ ਸੀ, ਜਿਸ ਕਾਰਨ ਇਸ ਨੂੰ ਵੁਹਾਨ ਵਾਇਰਸ ਦੇ ਨਾਮ ਨਾਲ ਵੀ ਪੁਕਾਰਿਆ ਗਿਆ। ਮੀਡੀਆ ਰਿਪੋਰਟ ਮੁਤਾਬਕ ਚੀਨ ਨੇ ਵੁਹਾਨ ਵਿੱਚ ਕੋਰੋਨਾ ਦੀ ਭਿਆਨਕ ਤਸਵੀਰ ਦੁਨੀਆ ਦੇ ਸਾਹਮਣੇ ਨਹੀਂ ਆਉਣ ਦਿੱਤੀ।

ਇੱਥੋਂ ਤੱਕ ਕਿ ਵੁਹਾਨ ਪ੍ਰਸ਼ਾਸਨ ਦੀ ਆਲੋਚਨਾ ਕਰਨ ਵਾਲੀ ਪੱਤਰਕਾਰ 37 ਸਾਲਾ ਝੈਂਗ ਝਾਨ ਨੂੰ ਜੇਲ ਭੇਜ ਦਿੱਤਾ ਗਿਆ। ਝੈਂਗ ਬੀਤੇ ਮਹੀਨੇ ਤੋਂ ਹੀ ਸਲਾਖਾਂ ਪਿੱਛੇ ਹੈ। ਹੁਣ ਉਸ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਚਰਚਾ ਤੇਜ਼ ਹੋ ਗਈ ਹੈ। ਵਕੀਲ ਰਹਿ ਚੁੱਕੀ ਝੈਂਗ ਨੇ ਕੋਰੋਨਾ ਦੀਆਂ ਸਥਿਤੀਆਂ ਨੂੰ ਲੈ ਕੇ ਵੁਹਾਨ ਤੋਂ ਰਿਪੋਰਟਿੰਗ ਕੀਤੀ ਤਾਂ ਇਹ ਗੱਲ ਚੀਨ ਸਰਕਾਰ ਨੂੰ ਹਜਮ ਨਹੀਂ ਹੋਈ।


Share