ਚੀਨ ‘ਚ ਕੋਰੋਨਾਵਾਇਰਸ ਇਨਫੈਕਸ਼ਨ ਅਗਸਤ ਤੋਂ ਫੈਲਣਾ ਹੋਇਆ ਸ਼ੁਰੂ!

811
Share

ਲੰਡਨ, 11 ਜੂਨ (ਪੰਜਾਬ ਮੇਲ)-ਹਾਵਰਡ ਮੈਡੀਕਲ ਸਕੂਲ ਦੀ ਇਕ ਖੋਜ ਮੁਤਾਬਕ ਚੀਨ ਵਿਚ ਕੋਰੋਨਾਵਾਇਰਸ ਇਨਫੈਕਸ਼ਨ ਪਿਛਲੇ ਸਾਲ ਅਗਸਤ ਮਹੀਨੇ ਤੋਂ ਫੈਲਣਾ ਸ਼ੁਰੂ ਹੋਣ ਲੱਗਾ ਸੀ। ਇਹ ਖੋਜ ਹਸਪਤਾਲ ਯਾਤਰਾ ਪੈਟਰਨ ਦੀਆਂ ਉਪਗ੍ਰਹਿ ਤੋਂ ਲਈਆਂ ਗਈਆਂ ਤਸਵੀਰਾਂ ਅਤੇ ਸਰਚ ਇੰਜਣ ਦੇ ਡਾਟਾ ‘ਤੇ ਆਧਾਰਤ ਹਨ। ਹਾਲਾਂਕਿ ਚੀਨ ਨੇ ਇਸ ਖੋਜ ਨੂੰ ਨਿਰਾਧਾਰ ਦੱਸਦੇ ਹੋਏ ਖ਼ਾਰਜ ਕਰ ਦਿੱਤਾ ਹੈ।
ਚੀਨ ਦੇ ਹੁਬੇਈ ਸੂਬੇ ਦੇ ਵੁਹਾਨ ਵਿਚ ਪਹਿਲੀ ਵਾਰ ਕੋਰੋਨਾ ਵਾਇਰਸ ਇਨਫੈਕਸ਼ਨ ਦਾ ਪਤਾ ਲੱਗਾ ਸੀ। ਖੋਜ ਵਿਚ ਵੁਹਾਨ ਦੇ ਪੰਜ ਹਸਪਤਾਲਾਂ ਦੀ ਪਾਰਕਿੰਗ ਦੀਆਂ ਉਪਗ੍ਰਹਿ ਰਾਹੀਂ ਲਈਆਂ ਤਸਵੀਰਾਂ ਦੀ ਵਰਤੋਂ ਕੀਤੀ ਗਈ ਹੈ। ਇਕ ਮਾਮਲੇ ਵਿਚ ਅਕਤੂਬਰ, 2018 ਵਿਚ ਵੁਹਾਨ ਦੇ ਸਭ ਤੋਂ ਵੱਡੇ ਹਸਪਤਾਲਾਂ ਵਿਚੋਂ ਇਕ ਤਿਆਨਯੋ ਹਸਪਤਾਲ ਦੇ ਬਾਹਰ ਪਾਰਕਿੰਗ ਵਿਚ ਖੋਜੀਆਂ ਨੇ 171 ਕਾਰਾਂ ਦੀ ਗਿਣਤੀ ਸੀ ਪਰ 2019 ਵਿਚ ਉਸੇ ਸਮੇਂ ਉੱਥੇ ਕਾਰਾਂ ਦੀ ਗਿਣਤੀ 285 ਸੀ। ਸਾਫ਼ ਹੈ ਕਿ ਵਾਹਨਾਂ ਦੀ ਗਿਣਤੀ ਵਿਚ 67 ਫ਼ੀਸਦੀ ਦਾ ਇਜ਼ਾਫਾ ਹੋਇਆ ਸੀ।
ਇਸ ਦੌਰਾਨ ਚੀਨੀ ਸਰਚ ਇੰਜਣ ਬਾਈਡੂ ‘ਤੇ ਵੀ ਖਾਂਸੀ ਅਤੇ ਡਾਇਰੀਆ ਵਰਗੇ ਲੱਛਣਾਂ ਬਾਰੇ ਜਾਣਕਾਰੀਆਂ ਇਕੱਤਰ ਕੀਤੀਆਂ ਜਾ ਰਹੀਆਂ ਸਨ, ਜਦਕਿ ਪਿਛਲੇ ਮੌਸਮ ਵਿਚ ਫਲੂ ਜਾਂ ਕਫ਼ ਬਾਰੇ ਵਿਚ ਖੋਜ ਦਾ ਅਜਿਹਾ ਕੋਈ ਡਾਟਾ ਨਹੀਂ ਮਿਲਿਆ। ਖੋਜ ਦੀ ਅਗਵਾਈ ਕਰਨ ਵਾਲੇ ਜਾਨ ਬਰਾਊਨਸਟੀਨ ਨੇ ਦੱਸਿਆ ਕਿ ਸਾਫ਼ ਹੈ ਕਿ ਕੋਰੋਨਾ ਵਾਇਰਸ ਮਹਾਮਾਰੀ ਦੀ ਸ਼ੁਰੂਆਤ ਬਾਰੇ ਪਹਿਲੀ ਜਾਣਕਾਰੀ ਨਾਲ ਕਾਫ਼ੀ ਪਹਿਲੇ ਕੁਝ ਪੱਧਰ ‘ਤੇ ਸਮਾਜਿਕ ਰੁਝਾਨ ਪੈਦਾ ਹੋ ਰਿਹਾ ਸੀ। ਉਨ੍ਹਾਂ ਕਿਹਾ ਕਿ ਇਹ ਜਾਣਕਾਰੀਆਂ ਇਸ਼ਾਰਾ ਕਰਦੀਆਂ ਹਨ ਕਿ ਉਸ ਸਮੇਂ ਵੁਹਾਨ ਵਿਚ ਕੁਝ ਤਾਂ ਚੱਲ ਰਿਹਾ ਸੀ। ਖੋਜ ਮੁਤਾਬਕ ਇਹ ਸਿੱਟੇ ਇਸ ਗੱਲ ਦੀ ਵੀ ਪੁਸ਼ਟੀ ਕਰਦੇ ਹਨ ਕਿ ਇਹ ਵਾਇਰਸ ਦੱਖਣੀ ਚੀਨ ਵਿਚ ਪ੍ਰਕਿਰਤਿਕ ਤੌਰ ‘ਤੇ ਉਭਰਿਆ ਸੀ। ਇਸ ਬਾਰੇ ਵਿਚ ਪੁੱਛੇ ਜਾਣ ‘ਤੇ ਚੀਨੀ ਵਿਦੇਸ਼ ਮੰਤਰਾਲੇ ਦੀ ਤਰਜਮਾਨ ਹੁਆ ਚੁਨਿਅੰਗ ਨੇ ਮੰਗਲਵਾਰ ਨੂੰ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਹ ਹਾਸੇ ਵਾਲੀ ਗੱਲ ਹੈ ਕਿ ਆਵਾਜਾਈ ਵਰਗੀਆਂ ਜਾਣਕਾਰੀਆਂ ਦੇ ਆਧਾਰ ‘ਤੇ ਸਿੱਟੇ ‘ਤੇ ਪੁੱਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।


Share