ਚੀਨ ਕੋਵਿਡ-19 ਦੇ ਅੰਕੜੇ ਦੁਨੀਆ ਤੋਂ ਲੁਕਾ ਰਿਹਾ : ਅਮਰੀਕੀ ਵਿਦੇਸ਼ ਮੰਤਰੀ

826
Share

ਵਾਸ਼ਿੰਗਟਨ, 9 ਮਈ (ਪੰਜਾਬ ਮੇਲ)- ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪਿਓ  ਨੇ ਦਾਅਵਾ ਕੀਤਾ ਹੈ ਕਿ ਚੀਨ ਅਜੇ ਵੀ ਕੋਵਿਡ-19 ਦੇ ਅੰਕੜੇ ਦੁਨੀਆ ਤੋਂ ਲੁਕਾ ਰਿਹਾ ਹੈ ਅਤੇ ਇਸ ਨੂੰ ਢੱਕਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਉਸ ਕੋਲ ਸਬੂਤ ਹਨ ਕਿ ਚੀਨ ਦੇ ਵੁਹਾਨ ਸ਼ਹਿਰ ਵਿੱਚ ਇੱਕ ਲੈਬ “ਉਮੀਦ ਤੋਂ ਘੱਟ ਕੰਮ ਕਰ ਰਹੀ ਹੈ” ਅਤੇ ਹੋ ਸਕਦਾ ਹੈ ਕਿ ਕੋਰੋਨਾਵਾਇਰਸ ਉੱਥੋਂ ਸ਼ੁਰੂ ਹੋਇਆ ਹੋਵੇ।

ਜਾਨਸ ਹਾਪਕਿਨਜ਼ ਯੂਨੀਵਰਸਿਟੀ ਦੇ ਅੰਕੜਿਆਂ ਮੁਤਾਬਕ, ਸ਼ੁੱਕਰਵਾਰ ਤੱਕ ਇਸ ਵਾਇਰਸ ਨਾਲ 78,000 ਤੋਂ ਵੱਧ ਅਮਰੀਕੀਆਂ ਦੀ ਮੌਤ ਹੋਈ ਤੇ ਹੁਣ ਤੱਕ 13 ਲੱਖ ਲੋਕ ਸੰਕਰਮਿਤ ਹੋਏ ਹਨ। ਇਸ ਨੇ ਦੁਨੀਆ ਭਰ ਵਿੱਚ 2,74,000 ਲੋਕਾਂ ਦੀ ਜਾਨ ਲਈ ਤੇ 39 ਲੱਖ ਲੋਕ ਇਸ ਵਾਇਰਸ ਤੋਂ ਸੰਕਰਮਿਤ ਹੋਏ ਹਨ।

ਪੋਂਪਿਓ ਨੇ ਸ਼ੁੱਕਰਵਾਰ ਨੂੰ ਬੇਨ ਸੇਪੀਰੋ ਨੂੰ ਦਿੱਤੀ ਇੱਕ ਇੰਟਰਵਿਊ ਵਿੱਚ ਕਿਹਾ, “ਮੈਂ ਕਾਫ਼ੀ ਸਬੂਤ ਦੇਖੇ ਹਨ ਕਿ ਲੈਬ ਉਮੀਦ ਮੁਤਾਬਕ ਕੰਮ ਨਹੀਂ ਕਰ ਰਹੀ ਸੀ, ਉੱਥੇ ਸੁਰੱਖਿਆ ਸਬੰਧੀ ਖ਼ਤਰੇ ਸੀ ਅਤੇ ਇਹ ਖ਼ਤਰਨਾਕ ਵਾਇਰਸ ਉੱਥੋਂ ਪੈਦਾ ਹੋਇਆ ਸੀ।” ਉਸਨੇ ਕਿਹਾ, “ਸਾਨੂੰ ਜਵਾਬਾਂ ਦੀ ਲੋੜ ਹੈ। ਲੋਕ ਅਜੇ ਵੀ ਮਰ ਰਹੇ ਹਨ।” ਕੋਵਿਡ-19 ਕਰਕੇ ਅਮਰੀਕਾ ਅਤੇ ਬਾਕੀ ਵਿਸ਼ਵ ਦੀ ਆਰਥਿਕਤਾ ਦੀ ਰਫਤਾਰ ਰੁਕ ਗਈ ਹੈ।

ਉਨ੍ਹਾਂ ਨੇ ਕਿਹਾ “ਹੁਣ ਵੀ 120 ਦਿਨ ਹੋ ਚੁੱਕੇ ਹਨ, ਜਦੋਂ ਚੀਨੀ ਕਮਿਊਨਿਸਟ ਪਾਰਟੀ ਨੂੰ ਵਾਇਰਸ ਬਾਰੇ ਪਤਾ ਸੀ, ਪਰ ਉਹ ਅਮਰੀਕੀ ਲੋਕਾਂ ਅਤੇ ਦੁਨੀਆ ਦੇ ਸਰਬੋਤਮ ਵਿਗਿਆਨੀਆਂ ਤੋਂ ਅੰਕੜੇ ਲੁਕਾ ਰਹੀ ਹੈ।”

ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲੀਜਿਅਨ ਨੇ ਪਿਛਲੇ ਮਹੀਨੇ ਕਿਹਾ ਸੀ, “ਚੀਨ ਪਹਿਲਾ ਦੇਸ਼ ਸੀ ਜਿਸਨੇ ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਨੂੰ ਕੋਵਿਡ-19 ਜਾਣਕਾਰੀ ਦਿੱਤੀ ਸੀ ਅਤੇ ਇਸਦਾ ਮਤਲਬ ਇਹ ਨਹੀਂ ਹੈ ਕਿ ਵਾਇਰਸ ਵੁਹਾਨ ਤੋਂ ਫੈਲਿਆ।”


Share