ਜਿਨੇਵਾ, 18 ਮਈ (ਪੰਜਾਬ ਮੇਲ)- ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਦਾ ਦੇਸ਼ ਕੋਰੋਨਾਵਾਇਰਸ ਮਹਾਮਾਰੀ ਨਾਲ ਨਜਿੱਠਣ ਲਈ ਅਗਲੇ 2 ਸਾਲ ਵਿਚ ਵਿਸ਼ਵ ਸਿਹਤ ਸੰਗਠਨ ਨੂੰ 2 ਅਰਬ ਡਾਲਰ ਦੀ ਮਦਦ ਉਪਲਬਧ ਕਰਾਵੇਗਾ। ਜਿਨਪਿੰਗ ਨੇ ਵਿਸ਼ਵ ਸਿਹਤ ਸੰਗਠਨ (ਡਬਲਯੂ. ਐਚ. ਓ.) ਦੀ ਸਭਾ ਨੂੰ ਸੰਬੋਧਿਤ ਕਰਦੇ ਹੋਏ ਆਖਿਆ ਕਿ ਚੀਨ ਨੇ ਡਬਲਯੂ. ਐਚ. ਓ. ਅਤੇ ਹੋਰ ਦੇਸ਼ਾਂ ਨੂੰ ਮਹਾਮਾਰੀ ਨਾਲ ਜੁੜੇ ਅੰਕੜੇ ਸਮੇਂ ‘ਤੇ ਉਪਲਬਧ ਕਰਾਏ ਸਨ। ਉਨ੍ਹਾਂ ਕਿਹਾ ਕਿ ਅਸੀਂ ਬਿਨਾਂ ਕੁਝ ਲੁਕਾਏ ਵਿਸ਼ਵ ਦੇ ਨਾਲ ਮਹਾਮਾਰੀ ‘ਤੇ ਕੰਟਰੋਲ ਅਤੇ ਇਲਾਜ ਦੇ ਅਨੁਭਨ ਨੂੰ ਸਾਂਝਾ ਕੀਤਾ ਹੈ।