ਚੀਨੀ ਸਰਕਾਰ ਨੇ ਲੁਕਾਈ ਕੋਰੋਨਾ ਵਾਇਰਸ ਦੀ ਜਾਣਕਾਰੀ!

703

ਨਵੀਂ ਦਿੱਲੀ, 11 ਜੁਲਾਈ (ਪੰਜਾਬ ਮੇਲ)- ਚੀਨ ਦੇ ਵਿਗਿਆਨੀ ਨੇ ਕੋਰੋਨਾ ਵਾਇਰਸ ਪ੍ਰਕੋਪ ਨੂੰ ਲੈਕੇ ਸਨਸਨੀਖੇਜ਼ ਖੁਲਾਸਾ ਕੀਤਾ ਹੈ। ਵਿਗਿਆਨੀ ਦਾ ਇਹ ਖੁਲਾਸਾ ਚੀਨੀ ਸਰਕਾਰ ਦੇ ਦਾਅਵੇ ਦੇ ਖਿਲਾਫ ਹੈ। ਚੀਨ ਹੁਣ ਤਕ ਇਹੀ ਦਾਅਵਾ ਕਰਦਾ ਆ ਰਿਹਾ ਹੈ ਕਿ ਉਸ ਨੇ ਕੋਰੋਨਾ ਵਾਇਰਸ ਨੂੰ ਦੁਨੀਆਂ ਦੀਆਂ ਨਜ਼ਰਾਂ ਤੋਂ ਛਿਪਾਇਆ ਨਹੀਂ ਸੀ। ਹਾਂਗ-ਕਾਂਗ ਸਕੂਲ ਆਫ਼ ਪਬਲਿਕ ਦੀ ਸਾਬਕਾ ਇਮਿਊਨੌਲੌਜੀ ਅਤੇ ਵਾਇਰਸ ਵਿਗਿਆਨੀ ਡਾਕਟਰ ਲੀ ਮੇਂਗ ਯਾਨ ਨੇ ਦਾਅਵਾ ਕੀਤਾ ਹੈ ਕਿ ਚੀਨੀ ਸਰਕਾਰ ਨੇ ਕੋਰੋਨਾ ਵਾਇਰਸ ਦੀ ਜਾਣਕਾਰੀ ਲੁਕਾਈ ਸੀ। ਉਨ੍ਹਾਂ ਇਹ ਵੀ ਕਿਹਾ ਸੀ ਕਿ ਉਨ੍ਹਾਂ ਨੂੰ ਹਾਂਗ-ਕਾਂਗ ਭੱਜਣ ਲਈ ਮਜਬੂਰ ਹੋਣਾ ਪਿਆ ਕਿਉਂਕਿ ਉਨਾਂ ਨੂੰ ਪਤਾ ਸੀ ਕਿ ਚੀਨ ਵਿਹਸਿ ਬਲੋਅਰ ਦੇ ਨਾਲ ਕਿਹੋ ਜਿਹਾ ਵਤੀਰਾ ਕਰਦਾ ਹੈ। ਡਾਕਟਰ ਲੀ ਮੇਂਗ ਯਾਨ ਨੇ ਫੌਕਸ ਨਿਊਜ਼ ਨੂੰ ਦਿੱਤੇ ਇੰਟਰਵਿਊ ‘ਚ ਆਪਣੇ ਸੀਨੀਅਰ ਮਾਹਿਰਾਂ ‘ਤੇ ਉਨ੍ਹਾਂ ਦੀ ਸੋਧ ਨੂੰ ਨਜ਼ਰ ਅੰਦਾਜ਼ ਕਰਨ ਦਾ ਇਲਜ਼ਾਮ ਲਾਇਆ। ਉਨ੍ਹਾਂ ਕਿਹਾ ਕੋਰੋਨਾ ਵਾਇਰਸ ਬਾਰੇ ਜਾਣਕਾਰੀ ਜਨਤਕ ਕਰਨ ਤੋਂ ਬਹੁਤ ਪਹਿਲਾਂ ਬੀਜਿੰਗ ਨੂੰ ਪਤਾ ਸੀ। ਉਨ੍ਹਾਂ ਕਿਹਾ ਕਿ ਪ੍ਰਕੋਪ ਦੀ ਸ਼ੁਰੂਆਤ ਤੋਂ ਹੀ ਉਨਾਂ ਖੋਜ ਸ਼ੁਰੂ ਕਰ ਦਿੱਤੀ ਸੀ। ਜੋ ਬਾਅਦ ‘ਚ ਆਖਿਰਕਾਰ ਅੰਤਰਰਾਸ਼ਟਰੀ ਪੱਧਰ ‘ਤੇ ਕੋਵਿਡ-19 ਮਹਾਮਾਰੀ ਨਾਲ ਜਾਣਿਆ ਗਿਆ।
ਉਨ੍ਹਾਂ ਦਾ ਮੰਨਣਾ ਹੈ ਕਿ ਕੋਰੋਨਾ ਵਾਇਰਸ ਦੇ ਸਿਲਸਿਲੇ ‘ਚ ਉਨ੍ਹਾਂ ਦੀ ਸੋਧ ਕਈ ਜ਼ਿੰਦਗੀਆਂ ਬਚਾ ਸਕਦੀ ਸੀ। ਉਨ੍ਹਾਂ ਖਤਰਾ ਮੁੱਲ ਲੈਂਦਿਆਂ ਕੋਰੋਨਾ ਵਾਇਰਸ ਦੀ ਉਤਪੱਤੀ ਦੀ ਸੱਚਾਈ ਅਮਰੀਕਾ ਪਹੁੰਚ ਕੇ ਦੱਸੀ। ਇਹ ਜਾਣਦਿਆਂ ਹੋਇਆਂ ਵੀ ਕਿ ਹੁਣ ਉਹ ਹਾਂਗ-ਕਾਂਗ ਨਹੀਂ ਪਰਤ ਸਕਦੀ। ਉਨ੍ਹਾਂ ਫੌਕਸ ਨਿਊਜ਼ ਨਾਲ ਗੱਲ ਕਰਦਿਆਂ ਦੱਸਿਆ ਕਿ ਬੀਜਿੰਗ ਦੇ ਅਧਿਕਾਰੀਆਂ ਨੇ ਸ਼ੁਰੂਆਤ ਤੋਂ ਹੀ ਜਾਣਕਾਰੀ ਸਾਹਮਣੇ ਨਹੀਂ ਆਉਣ ਦਿੱਤੀ। ਯਾਨ ਨੇ ਖੁਦ ਨੂੰ ਕੋਰੋਨਾ ਵਾਇਰਸ ਬਾਰੇ ਅਧਿਐਨ ਕਰਨ ਵਾਲੀ ਪਹਿਲੀ ਵਿਗਿਆਨੀ ਦੱਸਿਆ। ਉਨ੍ਹਾਂ ਕਿਹਾ ਕਿ ਉਸ ਤੋਂ ਬਾਅਦ ਹੀ ਇਹ ਬਿਮਾਰੀ ਕੋਵਿਡ-19 ਦੇ ਨਾਂਅ ਨਾਲ ਜਾਣੀ ਗਈ। ਉਨ੍ਹਾਂ ਦਾਅਵਾ ਕੀਤਾ ਕਿ ਦਸੰਬਰ 2019 ਦੇ ਅੰਤ ਤਕ ਯੂਨੀਵਰਸਿਟੀ ਦੇ ਉਨਾਂ ਦੇ ਸੀਨੀਅਰ ਡਾਕਟਰ ਲਿਓ ਪੂਨ ਨੇ ਮੇਨਲੈਂਡ ਚਾਇਨਾ ‘ਚ ਸਾਰਸ ਜਿਹੇ ਕਲਸਟਰ ਬਾਰੇ ਅਧਿਐਨ ਕਰਨ ਲਈ ਕਿਹਾ। ਉਨ੍ਹਾਂ ਕਿਹਾ ਚੀਨੀ ਸਰਕਾਰ ਨੇ ਹਾਂਗ ਕਾਂਗ ਸਮੇਤ ਵਿਦੇਸ਼ੀ ਖੋਜੀਆਂ ਨੂੰ ਚੀਨ ‘ਚ ਖੋਜ ਕਰਨ ਤੋਂ ਮਨ੍ਹਾ ਕਰ ਦਿਤਾ ਸੀ।