ਚੀਨੀ ਵਿਦਿਆਰਥੀ ਨੂੰ ਭੁਗਤਣਾ ਪੈ ਰਿਹੈ ਅਮਰੀਕਾ-ਚੀਨ ਵਿਚਕਾਰ ਜਾਰੀ ਤਣਾਅ ਦਾ ਖਾਮਿਆਜ਼ਾ

68
Share

ਵਾਸ਼ਿੰਗਟਨ, 15 ਸਤੰਬਰ (ਪੰਜਾਬ ਮੇਲ)- ਅਮਰੀਕਾ ਅਤੇ ਚੀਨ ਵਿਚਕਾਰ ਜਾਰੀ ਤਣਾਅ ਦਾ ਖਮਿਆਜਾ ਵਿਦਿਆਰਥੀ ਵਰਗ ਨੂੰ ਭੁਗਤਣਾ ਪੈ ਰਿਹਾ ਹੈ। ਇਕ ਸਮੈਸਟਰ ਆਨਲਾਈਨ ਪੜ੍ਹਾਈ ਦੇ ਬਾਅਦ ਵਾਂਗ ਜਿਵੇਈ ਲੁਇਸ ’ਚ ਵਾਸ਼ਿੰਗਟਨ ਯੂਨੀਵਰਸਿਟੀ ਕੰਪਲੈਕਸ ’ਚ ਆ ਰਹੇ ਆਪਣੇ ਸਾਥੀਆਂ ਨੂੰ ਮਿਲਣ ਲਈ ਉਤਸ਼ਾਹਿਤ ਸੀ ਪਰ 23 ਸਾਲ ਦੇ ਵਿੱਤੀ ਸਿੱਖਿਆ (financial education) ਦੇ ਵਿਦਿਆਰਥੀ ਨੇ ਕਿਹਾ ਕਿ ਅਮਰੀਕਾ ਨੇ ਸੁਰੱਖਿਆ ਦੇ ਆਧਾਰ ’ਤੇ ਉਸ ਦਾ ਵਿਦਿਆਰਥੀ ਵੀਜ਼ਾ ਰੱਦ ਕਰ ਦਿੱਤਾ ਹੈ। ਚੀਨ ਸਰਕਾਰ ਦਾ ਕਹਿਣਾ ਹੈ ਕਿ ਵਾਂਗ ਘੱਟੋ-ਘੱਟ ਉਨ੍ਹਾਂ 500 ਵਿਦਿਆਰਥੀਆਂ ਵਿਚੋਂ ਇਕ ਹੈ, ਜਿਨ੍ਹਾਂ ਦੇ ਵੀਜ਼ਾ ਸੰਭਾਵਿਤ ਮਿਲਟਰੀ ਵਰਤੋਂ ਲਈ ਅਮਰੀਕੀ ਤਕਨਾਲੋਜੀ ਹਾਸਲ ਕਰਨ ਤੋਂ ਬੀਜਿੰਗ ਨੂੰ ਰੋਕਣ ਲਈ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਜਾਰੀ ਨੀਤੀ ਮੁਤਾਬਕ ਰੱਦ ਕਰ ਦਿੱਤੇ ਗਏ ਹਨ।
ਵਾਂਗ ਨੇ ਕਿਹਾ, ‘‘ਸਾਰੀਆਂ ਚੀਜ਼ਾਂ ਬਕਵਾਸ ਹਨ। ਸਾਡਾ ਵਿੱਤੀ ਸਿੱਖਿਆ ਦੇ ਵਿਦਿਆਰਥੀਆਂ ਦਾ ਸੈਨਾ ਨਾਲ ਕੀ ਲੈਣਾ-ਦੇਣਾ ਹੋ ਸਕਦਾ ਹੈ। ਅਸਲ ਵਿਚ ਤਕਨਾਲੋਜੀ ਅਤੇ ਸਿੱਖਿਆ, ਬੀਜਿੰਗ ਦੀ ਮਿਲਟਰੀ ਬੜਤ, ਕੋਰੋਨਾਵਾਇਰਸ ਦੀ ਉੱਤਪਤੀ, ਮਨੁੱਖੀ ਅਧਿਕਾਰ ਅਤੇ ਦੱਖਣੀ ਚੀਨ ਸਾਗਰ ਅਤੇ ਹੋਰ ਖੇਤਰ ਦੇ ਵਿਵਾਦਿਤ ਦਾਅਵਿਆਂ ਨੂੰ ਲੈ ਕੇ ਅਮਰੀਕਾ ਅਤੇ ਚੀਨ ਵਿਚਕਾਰ ਸੰਬੰਧ ਤਣਾਅਪੂਰਨ ਚੱਲ ਰਹੇ ਹਨ। ਇਸ ਨੀਤੀ ਦੇ ਤਹਿਤ ਉਨ੍ਹਾਂ ਲੋਕਾਂ ਨੂੰ ਵੀਜ਼ਾ ਦੇਣ ’ਤੇ ਰੋਕ ਲਗਾਈ ਗਈ ਹੈ, ਜੋ ਸੱਤਾਧਾਰੀ ਕਮਿਊਨਿਸਟ ਪਾਰਟੀ ਦੀ ਮਿਲਟਰੀ ਸ਼ਾਖਾ, ਪੀਪਲਜ਼ ਲਿਬਰੇਸ਼ਨ ਆਰਮੀ ਜਾਂ ਉਨ੍ਹਾਂ ਯੂਨੀਵਰਸਿਟੀਆਂ ਨਾਲ ਜੁੜੇ ਹਨ, ਜਿਨ੍ਹਾਂ ਨੂੰ ਵਾਸ਼ਿੰਗਟਨ ਨੇ ਸੈਨਾ ਦੇ ਆਧੁਨਿਕੀਕਰਨ ਦੀਆਂ ਕੋਸ਼ਿਸ਼ਾਂ ਦਾ ਹਿੱਸਾ ਦੱਸਿਆ ਹੈ।
ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਹਜ਼ਾਰਾਂ ਚੀਨੀ ਵਿਦਿਆਰਥੀ ਅਤੇ ਖੋਜੀ ਅਜਿਹੇ ਪ੍ਰੋਗਰਾਮਾਂ ’ਚ ਸ਼ਾਮਲ ਹਨ, ਜਿਸ ਨਾਲ ਉਹ ਚੀਨ ਨੂੰ ਮੈਡੀਕਲ, ਕੰਪਿਊਟਰ ਅਤੇ ਹੋਰ ਸੰਵੇਦਨਸ਼ੀਲ ਜਾਣਕਾਰੀ ਦੇ ਸਕਦੇ ਹਨ। ਵਾਸ਼ਿੰਗਟਨ ਨੇ ਬੀਜਿੰਗ ਦੀ ‘ਸਿਵਲੀਅਨ-ਮਿਲਟਰੀ ਏਕਤਾ’ ਦੀ ਨੀਤੀ ਦਾ ਹਵਾਲਾ ਦਿੱਤਾ, ਜਿਸ ਦੇ ਬਾਰੇ ਉਸ ਦਾ ਕਹਿਣਾ ਹੈ ਕਿ ਇਹ ਨਿੱਜੀ ਕੰਪਨੀਆਂ ਅਤੇ ਯੂਨੀਵਰਸਿਟੀਆਂ ਨੂੰ ਚੀਨੀ ਮਿਲਟਰੀ ਤਕਨਾਲੋਜੀ ਵਿਕਸਿਤ ਕਰਨ ਲਈ ਇਕ ਸੰਪੱਤੀ ਮੰਨਦਾ ਹੈ। ਵਿਦੇਸ਼ ਵਿਭਾਗ ਨੇ 2020 ਦੀ ਇਕ ਰਿਪੋਰਟ ’ਚ ਕਿਹਾ ਸੀ, ‘‘ਸਾਂਝੀ ਖੋਜ ਸੰਸਥਾ, ਸਿੱਖਿਆ ਜਗਤ ਅਤੇ ਨਿੱਜੀ ਕੰਪਨੀਆਂ ਦੀ ਪੀ.ਐੱਲ.ਏ. ਦੀ ਭਵਿੱਖ ਦੀ ਮਿਲਟਰੀ ਪ੍ਰਣਾਲੀਆਂ ਬਣਾਉਣ ਲਈ ਦੁਰਵਰਤੋਂ ਕੀਤੀ ਜਾ ਰਹੀ ਹੈ ਅਤੇ ਉਹ ਵੀ ਅਕਸਰ ਉਨ੍ਹਾਂ ਦੀ ਜਾਣਕਾਰੀ ਜਾਂ ਸਹਿਮਤੀ ਦੇ ਬਿਨਾਂ।’’
ਰਾਸ਼ਟਰਪਤੀ ਜੋਅ ਬਾਇਡਨ ਨੇ ਹਾਲੇ ਕੋਈ ਸੰਕੇਤ ਨਹੀਂ ਦਿੱਤਾ ਹੈ ਕਿ ਉਹ ਕੀ ਕਰ ਸਕਦੇ ਹਨ। ਸ਼ੰਘਾਈ ਦੇ ਆਨਲਾਈਨ ਸਮਾਚਾਰ ਸੰਗਠਨ ‘ਦੀ ਪੇਪਰ’ ਨੇ ਦੱਸਿਆ ਕਿ ਚੀਨੀ ਅਧਿਕਾਰੀਆਂ ਨੇ ਅਮਰੀਕਾ ਦੀ ਉਪ ਵਿਦੇਸ਼ ਮੰਤਰੀ ਵੇਂਡੀ ਸ਼ਰਮਨ ਤੋਂ ਵੀਜ਼ਾ ਪਾਬੰਦੀਆਂ ਨੂੰ ਹਟਾਉਣ ਦੀ ਅਪੀਲ ਕੀਤੀ ਸੀ। ਬੀਜਿੰਗ ’ਚ ਅਮਰੀਕੀ ਦੂਤਾਵਾਸ ਨੇ ਇਕ ਬਿਆਨ ਵਿਚ ਕਿਹਾ ਸੀ ਕਿ ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਹਿੱਤਾਂ ਦੀ ਰੱਖਿਆ ਕਰਨ ਲਈ ਇਹ ਨੀਤੀ ਲਾਜ਼ਮੀ ਹੈ। ਉਸ ਨੇ ਕਿਹਾ ਕਿ ਇਹ ਨੀਤੀ ਵੀਜ਼ਾ ਪ੍ਰਕਿਰਿਆ ਦੀ ਕੁਝ ਦੁਰਵਰਤੋਂ ਦਾ ਜਵਾਬ ਹੈ। ਦੂਤਾਵਾਸ ਨੇ ਦੱਸਿਆ ਕਿ ਪਿਛਲੇ ਚਾਰ ਮਹੀਨਿਆਂ ਵਿਚ ਚੀਨੀ ਵਿਦਿਆਰਥੀਆਂ ਲਈ 85,000 ਤੋਂ ਵੱਧ ਵੀਜ਼ਾ ਨੂੰ ਮਨਜ਼ੂਰੀ ਦਿੱਤੀ ਗਈ ਹੈ। ਉਸ ਨੇ ਕਿਹਾ, ‘‘ਇਹ ਗਿਣਤੀ ਸਪਸ਼ੱਟ ਤੌਰ ’ਤੇ ਦਿਖਾਉਂਦੀ ਹੈ ਕਿ ਅਮਰੀਕਾ ਚੀਨੀ ਵਿਦਿਆਰਥੀਆਂ ਅਤੇ ਖੋਜੀਆਂ ਸਮੇਤ ਉਨ੍ਹਾਂ ਸਾਰੇ ਲੋਕਾਂ ਨੂੰ ਵੀਜ਼ਾ ਜਾਰੀ ਕਰਨ ਲਈ ਤਿਆਰ ਹੈ, ਜੋ ਯੋਗ ਹਨ।’’
ਅਮਰੀਕਾ ਦੇ ਸਰਕਾਰੀ ਅੰਕੜਿਆਂ ਮੁਤਾਬਕ ਅਮਰੀਕਾ ’ਚ ਸਭ ਤੋਂ ਵੱਧ ਵਿਦੇਸ਼ੀ ਵਿਦਿਆਰਥੀ ਚੀਨ ਦੇ ਹਨ। ਇਕ ਸਰਕਾਰੀ ਜਹਾਜ਼ ਨਿਰਮਾਤਾ ਕੰਪਨੀ ’ਚ ਇੰਜੀਨੀਅਰ ਨੇ ਕਿਹਾ ਕਿ ਉਨ੍ਹਾਂ ਦੀ ਆਪਣੀ ਪਤਨੀ ਕੋਲ ਜਾਣ ਦੀ ਵੀਜ਼ਾ ਅਪੀਲ ਨੂੰ ਠੁਕਰਾ ਦਿੱਤਾ ਗਿਆ, ਜੋ ਕੈਲੀਫੋਰਨੀਆ ਵਿਚ ਬਾਲ ਕੈਂਸਰ ਮੈਡੀਕਲ ਦੀ ਪੜ੍ਹਾਈ ਕਰ ਰਹੀ ਹੈ। ਇੰਜੀਨੀਅਰ ਨੇ ਚੀਨ ਦੇ ਉੱਤਰ-ਪੂਰਬ ’ਚ ਹਾਰਬਿਨ ਇੰਸਟੀਚਿਊਟ ਆਫ ਤਕਨਾਲੋਜੀ ਤੋਂ ਗ੍ਰੈਜੁਏਟ ਦੀ ਡਿਗਰੀ ਹਾਸਲ ਕੀਤੀ ਹੈ। ਉਨ੍ਹਾਂ ਨੇ ਕਿਹਾ, ‘‘ਮੇਰਾ ਅਪਮਾਨ ਕੀਤਾ ਗਿਆ। ਕਿਉਂਕਿ ਮੈਂ ਇਸ ਇਸ ਸੰਸਥਾ ਤੋਂ ਡਿਗਰੀ ਹਾਸਲ ਕੀਤੀ ਹੈ, ਤਾਂ ਇਸ ਦਾ ਮਤਲਬ ਇਹ ਹੈ ਕਿ ਮੈਂ ਜਾਸੂਸ ਹਾਂ। ਇਸ ਵਿਚ ਅਤੇ ਨਸਲਵਾਦ ਵਿਚ ਕੀ ਫਰਕ ਹੈ। ਕਈ ਵਿਦਿਆਰਥੀਆਂ ਦੀ ਵੀਜ਼ਾ ਅਪੀਲ ਨੂੰ ਠੁਕਰਾਉਣ ਦੇ ਪੱਤਰ ’ਚ ਟਰੰਪ ਦੇ ਆਦੇਸ਼ ਦਾ ਹਵਾਲਾ ਦਿੱਤਾ ਗਿਆ ਹੈ ਪਰ ਫ਼ੈਸਲੇ ਦੀਆਂ ਜਾਣਕਾਰੀਆਂ ਨਹੀਂ ਦਿੱਤੀਆਂ ਗਈਆਂ। ਭਾਵੇਂਕਿ ਕੁਝ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਵੀਜ਼ਾ ਇਹ ਜਾਣਨ ਦੇ ਤੁਰੰਤ ਬਾਅਦ ਖਾਰਿਜ ਕਰ ਦਿੱਤਾ ਗਿਆ ਕਿ ਉਹ ਕਿਹੜੀ ਯੂਨੀਵਰਸਿਟੀ ਤੋਂ ਪੜ੍ਹ ਚੁੱਕੇ ਹਨ।

Share