ਚੀਨੀ ਫੌਜ ਨੇ ਭਾਰਤੀ ਸਰਹੱਦ ਨੇੜੇ ਦਾਗੀਆਂ ਮਿਜ਼ਾਈਲਾਂ!

502
Share

ਲੱਦਾਖ, 19 ਅਕਤੂਬਰ (ਪੰਜਾਬ ਮੇਲ)- ਭਾਰਤ ਚੀਨ ਵਿਚਾਲੇ ਸਰਹੱਦੀ ਵਿਵਾਦ ਖ਼ਤਮ ਹੋਣ ਦਾ ਨਾਂਅ ਨਹੀਂ ਲੈ ਰਿਹਾ ਹੈ। ਇਸੇ ਦੌਰਾਨ ਚੀਨ ਦੀ ਫੌਜ ਪੀਪਲਜ਼ ਲਿਬਰੇਸ਼ਨ ਆਰਮੀ (ਪੀ.ਐੱਲ.ਏ.) ਨੇ ਭਾਰਤੀ ਸਰਹੱਦ ਦੇ ਬਹੁਤ ਹੀ ਨੇੜੇ ਮਿਜ਼ਾਈਲਾਂ ਦਾਗੀਆਂ ਹਨ। ਰਾਕੇਟ ਲਾਂਚਰ ਤੋਂ ਲਗਾਤਾਰ ਗੋਲੇ ਦਾਗੇ ਜਾਣ ਕਾਰਨ ਲੱਦਾਖ ਦੇ ਪਹਾੜ ਕੰਬ ਉਠੇ। ਚੀਨ ਵਲੋਂ ਕੀਤੇ ਇਸ ਯੁੱਧ ਅਭਿਆਸ ਦਾ ਮਨੋਰਥ ਭਾਰਤ ‘ਤੇ ਮਨੋਵਿਗਿਆਨਕ ਦਬਾਅ ਬਣਾਉਣਾ ਦੱਸਿਆ ਜਾ ਰਿਹਾ ਹੈ। ਇਸ ਅਭਿਆਸ ‘ਚ 90 ਫੀਸਦੀ ਨਵੇਂ ਹਥਿਆਰ ਵਰਤੇ ਗਏ ਹਨ, ਜਿਨ੍ਹਾਂ ਨੂੰ ਹਾਲ ਹੀ ‘ਚ ਫੌਜ ‘ਚ ਸ਼ਾਮਿਲ ਕੀਤਾ ਗਿਆ ਹੈ। ਇਹ ਅਭਿਆਸ ਪੀ.ਐੱਲ.ਏ. ਦੀ ਤਿੱਬਤ ਥੀਏਟਰ ਕਮਾਂਡ ਦੁਆਰਾ ਕੀਤਾ ਗਿਆ ਸੀ। ਇਹ 4700 ਮੀਟਰ ਦੀ ਉਚਾਈ ‘ਤੇ ਕੀਤਾ ਗਿਆ। ਗਲੋਬਲ ਟਾਈਮਜ਼ ਨੇ ਇਸ ਅਭਿਆਸ ਦਾ ਇਕ ਵੀਡੀਓ ਵੀ ਜਾਰੀ ਕੀਤਾ ਹੈ, ਜਿਸ ‘ਚ ਦੇਖਿਆ ਗਿਆ ਹੈ ਕਿ ਚੀਨੀ ਫੌਜ ਹਨੇਰੇ ‘ਚ ਹਮਲਾ ਬੋਲਦੀ ਹੈ ਤੇ ਡਰੋਨ ਜਹਾਜ਼ਾਂ ਦੀ ਮਦਦ ਨਾਲ ਹਮਲੇ ਕਰਦੀ ਹੈ। ਇਸ ਵੀਡੀਓ ‘ਚ ਚੀਨੀ ਫੌਜ ਪੂਰੇ ਪਹਾੜੀ ਖੇਤਰ ਨੂੰ ਨਸ਼ਟ ਕਰਦੀ ਦਿਖਾਈ ਦੇ ਰਹੀ ਹੈ।


Share