ਚੀਨੀ ਐਪ ਬੈਨ : ਨਿੱਕੀ ਹੈਲੀ ਨੇ ਭਾਰਤ ਦੇ ਫ਼ੈਸਲੇ ਦੀ ਕੀਤੀ ਸ਼ਲਾਘਾ

629
Share

ਵਾਸ਼ਿੰਗਟਨ, 2 ਜੁਲਾਈ (ਪੰਜਾਬ ਮੇਲ)- ਭਾਰਤ ਵਿੱਚ ਚੀਨ ਨਾਲ ਸਬੰਧਤ 59 ਮੋਬਾਇਲ ਐਪਸ ‘ਤੇ ਪਾਬੰਦੀ ਲੱਗਣ ਮਗਰੋਂ ਅਮਰੀਕਾ ਵਿੱਚ ਰਿਪਬਲੀਕਨ ਪਾਰਟੀ ਦੀ ਨੇਤਾ ਅਤੇ ਭਾਰਤੀ ਮੂਲ ਦੀ ਅਮਰੀਕੀ ਨਿੱਕੀ ਹੈਲੀ ਨੇ ਭਾਰਤ ਦੇ ਫ਼ੈਸਲੇ ਦੀ ਸ਼ਲਾਘਾ ਕੀਤੀ ਹੈ। ਉਨ•ਾਂ ਨੇ ਕਿਹਾ ਹੈ ਕਿ ਚੀਨ ਦੇ ਹਮਲਾਵਰ ਰੁਖ਼ ਦੇ ਬਾਵਜੂਦ ਭਾਰਤ ਪਿੱਛੇ ਨਹੀਂ ਹਟੇਗਾ।
ਨਿੱਕੀ ਹੈਲੀ ਨੇ ਟਵੀਟ ਕਰਦਿਆਂ ਕਿਹਾ ਕਿ ਇਹ ਦੇਖ ਕੇ ਚੰਗਾ ਲੱਗਾ ਕਿ ਭਾਰਤ ਨੇ ਚੀਨੀ ਕੰਪਨੀਆਂ ਦੇ ਮਾਲਕਾਨਾ ਹੱਕ ਵਾਲੀਆਂ 59 ਪ੍ਰਸਿੱਧ ਐਪ ‘ਤੇ ਪਾਬੰਦੀ ਲਾ ਦਿੱਤੀ ਹੈ। ਇਨ•ਾਂ ਵਿੱਚ ਟਿਕ-ਟੌਕ ਜਿਹੀਆਂ ਐਪ ਵੀ ਸ਼ਾਮਲ ਹਨ, ਜਿਨ•ਾਂ ਲਈ ਭਾਰਤ ਸਭ ਤੋਂ ਵੱਡੇ ਬਾਜ਼ਾਰਾਂ ਵਿੱਚੋਂ ਇੱਕ ਹੈ।
ਚੀਨ ਨਾਲ ਸਬੰਧਤ ਐਪਸ ‘ਤੇ ਪਾਬੰੰਦੀ ਲਾਏ ਜਾਣ ਦੇ ਭਾਰਤ ਦੇ ਫ਼ੈਸਲੇ ਦਾ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨੇ ਵੀ ਸਵਾਗਤ ਕੀਤਾ ਹੈ। ਪੌਂਪੀਓ ਨੇ ਕਿਹਾ ਕਿ ਇਸ ਨਾਲ ਭਾਰਤ ਦੀ ਪ੍ਰਭੂਸੱਤਾ ਅਤੇ ਕੌਮੀ ਸੁਰੱਖਿਆ ਮਜ਼ਬੂਤ ਹੋਵੇਗੀ।
ਇਸ ਮਾਮਲੇ ‘ਤੇ  ਪੌਂਪੀਓ ਦੇ ਬਿਆਨ ਦੇ ਕੁਝ ਹੀ ਘੰਟਿਆਂ ਬਾਅਦ ਹੈਲੀ ਨੇ ਟਵੀਟ ਕੀਤਾ ਕਿ ਭਾਰਤ ਲਗਾਤਾਰ ਇਹ ਦਰਸਾ ਰਿਹਾ ਹੈ ਕਿ ਉਹ ਚੀਨ ਦੇ ਹਮਲਾਵਰ ਰੁਖ਼ ਦੇ ਬਾਵਜੂਦ ਪਿੱਛੇ ਨਹੀਂ ਹਟੇਗਾ। ਇਸ ਤੋਂ ਇਲਾਵਾ ਰਿਪਬਲੀਕਨ ਪਾਰਟੀ ਦੇ ਸੈਨੇਟਰ ਮਾਰਕੋ ਰੂਬਿਓ ਨੇ ਵੀ ਚੀਨੀ ਐਪਸ ‘ਤੇ ਪਾਬੰਦੀ ਲਾਉਣ ਦੇ ਭਾਰਤ ਦੇ ਫ਼ੈਸਲੇ ਦਾ ਸਮਰਥਨ ਕੀਤਾ ਹੈ।
ਦੱਸ ਦੇਈਏ ਕਿ ਭਾਤਰ ਨੇ ਚੀਨ ਨਾਲ ਸਬੰਧਤ 59 ਐਪਸ ‘ਤੇ ਬੀਤੇ ਦਿਨੀਂ ਪਾਬੰਦੀ ਲਾ ਦਿੱਤੀ ਸੀ। ਇਨ•ਾਂ ਐਪਸ ਵਿੱਚ ਟਿਕ-ਟੌਕ ਅਤੇ ਯੂਸੀ ਬਰਾਊਜ਼ਰ ਜਿਹੀਆਂ ਐਪ ਵੀ ਸ਼ਾਮਲ ਹਨ। ਸਰਕਾਰ ਨੇ ਕਿਹਾ ਕਿ ਇਹ ਐਪ ਦੇਸ਼ ਦੀ ਪ੍ਰਭੂਸੱਤਾ, ਅਖੰਡਤਾ ਅਤੇ ਕੌਮੀ ਸੁਰੱਖਿਆ ਲਈ ਹਾਨੀਕਾਰਕ ਹਨ। ਭਾਰਤ ਦੇ ਇਸ ਕਦਮ ਮਗਰੋਂ ਉੱਧਰ ਚੀਨ ਨੇ ਵੀ ਭਾਰਤ ਦੀਆਂ ਵੈਬਸਾਈਟਾਂ ਅਤੇ ਅਖ਼ਬਾਰਾਂ ‘ਤੇ ਪਾਬੰਦੀ ਲਾ ਦਿੱਤੀ ਹੈ। ਭਾਰਤ-ਚੀਨ ਵਿਚਕਾਰ ਤਣਾਅ ਕਾਫ਼ੀ ਵਧਦਾ ਜਾ ਰਿਹਾ ਹੈ। ਇਸ ਦੇ ਚਲਦਿਆਂ ਅਮਰੀਕਾ, ਰੂਸ, ਇਜ਼ਰਾਈਲ, ਆਸਟ੍ਰੇਲੀਆ ਸਣੇ ਕਈ ਦੇਸ਼ ਭਾਰਤ ਦਾ ਸਮਰਥਨ ਕਰ ਰਹੇ ਹਨ। ਇੱਕ ਤਾਂ ਕੋਰੋਨਾ ਵਾਇਰਸ ਕਾਰਨ ਤੇ ਦੂਜਾ ਲੱਦਾਖ ‘ਚ ਭਾਰਤੀ ਫ਼ੌਜੀਆਂ ਨਾਲ ਟਕਰਾਅ ਦੇ ਚਲਦਿਆਂ ਚੀਨ ਦੀ ਦੁਨੀਆ ਭਰ ਵਿੱਚ ਨਿੰਦਾ ਹੋ ਰਹੀ ਹੈ।


Share