ਚਿੱਤਰਕਾਰ ਪਰਮ ਸਿੰਘ ਦੀਆਂ ਕਲਾ ਕਿਰਤਾਂ ਦੀ ਨੁਮਾਇਸ਼ ਤੇ ਚਿੱਤਰਕਾਰੀ ਵਰਕਸ਼ਾਪ ਸ਼ੁਰੂ

455
Share

ਪੰਜਾਬੀ ਕਲਚਰਲ ਸੈਂਟਰ ਯੂ.ਐੱਸ.ਏ.ਵਲੋਂ ਸਾਲਾਨਾ ਪੇਟਿੰਗ ਕੈਂਪ
ਫਰਿਜ਼ਨੋ, 28 ਜੁਲਾਈ (ਪੰਜਾਬ ਮੇਲ)- ਪੰਜਾਬੀ ਕਲਚਰਲ ਸੈਂਟਰ ਯੂ.ਐੱਸ.ਏ. ਫਰਿਜ਼ਨੋ ਵਲੋਂ ਸਿੱਖ ਇਤਿਹਾਸ ਅਤੇ ਪੰਜਾਬੀ ਸੱਭਿਆਚਾਰ ਦੇ ਚਿਤੇਰੇ ਨੌਜਵਾਨ ਚਿੱਤਰਕਾਰ ਪਰਮ ਸਿੰਘ ਦੀਆਂ ਕਲਾ ਕਿਰਤਾਂ ਦੀ ਨੁਮਾਇਸ਼ ਅਤੇ ਚਿੱਤਰਕਾਰੀ ਕੈਂਪ ਦੀ ਸ਼ੁਰੂਆਤ 25 ਜੁਲਾਈ 2021 ਨੂੰ ਹੋਈ। ਪੰਜਾਬੀ ਰੇਡੀਓ ਯੂ.ਐੱਸ.ਦੇ. ਦੇ ਸਟੂਡੀਓ ਕੰਪਲੈਕਸ (2125 N Barton Ave, FRESNO CA 93703) ਵਿਖੇ ਐਤਵਾਰ ਨੂੰ ਬਾਅਦ ਦੁਪਹਿਰ 1:00 ਵਜੇ ਅਰਦਾਸ ਉਪਰੰਤ ਇਸ ਉਦਘਾਟਨੀ ਸਮਾਰੋਹ ਮੌਕੇ ਸਮਾਜ ਸੇਵੀ ਤੇ ਕਲਾ ਪ੍ਰੇਮੀ ਸਰਬਜੀਤ ਸਿੰਘ ਸਰਾਂ, ਡਾ. ਗੁਰੂਮੇਲ ਸਿੱਧੂ, ਸ਼ਾਇਰ ਹਰਜਿੰਦਰ ਕੰਗ ਤੇ ਹੋਰ ਪਤਵੰਤੇ ਹਾਜ਼ਰ ਸਨ।¿;
ਸਿੱਖ ਇਤਿਹਾਸ ਤੇ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੀਆਂ ਇਹ ਖੂਬਸੂਰਤ ਕਲਾ ਕਿਰਤਾਂ ਖ਼ਾਸ ਤੌਰ ’ਤੇ 18ਵੀਂ ਸਿੱਖ ਇਤਿਹਾਸ ਦੇ ਯਾਦਗਾਰੀ ਪਲਾਂ ਨੂੰ ਰੂਪਮਾਨ ਕਰਦੀਆਂ ਹਨ। ਇਹ ਨੁਮਾਇਸ਼ 31 ਜੁਲਾਈ ਤੱਕ ਆਮ ਲੋਕਾਂ ਦੇ ਵੇਖਣ ਲਈ ਖੁੱਲ੍ਹੀ ਰਹੀ ਰਹੇਗੀ।
ਪੰਜਾਬੀ ਕਲਚਰਲ ਸੈਂਟਰ ਯੂ.ਐੱਸ.ਏ. ਵਲੋਂ ਪੰਜਾਬੀਆਂ ਦੀ ਭਰਵੀਂ ਵਸੋਂ ਵਾਲੇ ਫਰਿਜ਼ਨੋ ਇਲਾਕੇ ’ਚ ਦੂਜੀ ਵਾਰ ਲਾਈ ਗਈ ਆਪਣੀ ਕਿਸਮ ਦੀ ਇਸ 5 ਰੋਜ਼ਾ ਨੁਮਾਇਸ਼ ਵਿਚ ਪਰਮ ਸਿੰਘ, ਅੱਜਕੱਲ੍ਹ ਕੈਨੇਡਾ ਵਾਸੀ, ਦੀਆਂ ਬਿਹਤਰੀਨ ਕਲਾ ਕਿਰਤਾਂ ਸ਼ਾਮਲ ਹਨ। ਬਹੁਤ ਸਾਰੀਆਂ ਪੇਟਿੰਗਜ਼ ਅਤੇ ਉਨ੍ਹਾਂ ਦੇ ਰੀਪਿ੍ਰੰਟ ਵਿਕਰੀ ਲਈ ਵੀ ਉਪਲੱਭਧ ਹਨ। ਇਸ ਦੌਰਾਨ ਚਿੱਤਰਕਾਰ ਪਰਮ ਸਿੰਘ ਨਾਲੋਂ-ਨਾਲ ਲਾਈ ਚਿੱਤਰਕਾਰੀ ਵਰਕਸ਼ਾਪ ਵਿਚ ਭਾਗ ਲੈ ਰਹੇ 20 ਦੇ ਕਰੀਬ ਬੱਚਿਆਂ ਨੂੰ ਚਿੱਤਰਕਾਰੀ ਦੇ ਵੱਖ-ਵੱਖ ਪਹਿਲੂਆਂ ਬਾਰੇ ਸਿੱਖਿਆ ਦੇਣਗੇ।
ਪੰਜਾਬੀ ਰੇਡੀਓ ਯੂ.ਐੱਸ.ਏ. ਦੇ ਫਰਿਜ਼ਨੋ ਸਟੂਡੀਓ ਕੰਪਲੈਕਸ ਸਥਿਤ ਪੰਜਾਬੀ ਕਲਚਰਲ ਸੈਂਟਰ (Punjabi Cultural Center USA 2125 N Barton Ave, FRESNO CA) ਵਿਖੇ ਲਾਈ ਇਸ ਨੁਮਾਇਸ਼ ਦਾ ਸਮਾਂ ਰੋਜ਼ਾਨਾ ਸਵੇਰੇ 9:00 ਵਜੇ ਤੋਂ ਸ਼ਾਮ 6:30 ਵਜੇ ਤੱਕ ਅਤੇ ਕਲਾ ਵਰਕਸ਼ਾਪ (ਦੋ ਹਿੱਸਿਆਂ) ਦਾ ਸਮਾਂ ਰੋਜ਼ਾਨਾ ਸਵੇਰੇ 10:00 ਵਜੇ ਤੋਂ ਬਾਅਦ ਦੁਪਹਿਰ 1:00 ਵਜੇ ਅਤੇ ਬਾਅਦ ਦੁਪਹਿਰ 2:30 ਵਜੇ ਤੋਂ ਸ਼ਾਮ 6:30 ਵਜੇ ਤੱਕ ਹੈ। ਇਸ ਉੱਦਮ ਲਈ ਉੱਘੇ ਰੇਡੀਓ ਐਂਕਰ ਰਾਜਕਰਨਬੀਰ ਸਿੰਘ ਅਤੇ ਹਰਵਿੰਦਰ ਸਿੰਘ ਕੰਗ ਦਾ ਸਰਗਰਮ ਯੋਗਦਾਨ ਹੈ। ਇੰਦਰਜੀਤ ਸਿੰਘ ਬਰਾੜ ਵਲੋਂ ਉਦਘਾਟਨੀ ਸਮਾਰੋਹ ਮੌਕੇ ਉਚੇਚੀ ਸੇਵਾ ਨਿਭਾਈ ਗਈ।
ਪੰਜਾਬੀ ਰੇਡੀਓ ਯੂ.ਐੱਸ.ਏ. ਅਤੇ ਪੰਜਾਬੀ ਕਲਚਰਲ ਸੈਂਟਰ ਯੂ.ਐੱਸ.ਏ. ਦੀ ਸਮੂਹ ਟੀਮ ਵਲੋਂ ਸਭਨਾਂ ਨੂੰ ਆਪਣੇ ਜ਼ਰੂਰੀ ਰੁਝੇਵਿਆਂ ਵਿਚੋਂ ਸਮਾਂ ਕੱਢ ਕੇ ਪਰਿਵਾਰ ਸਮੇਤ ਇਸ ਨੁਮਾਇਸ਼ ਨੂੰ ਵੇਖਣ ਦਾ ਖੁੱਲ੍ਹਾ ਸੱਦਾ ਹੈ। ਹੋਰ ਜਾਣਕਾਰੀ ਲਈ 559-403-9290 ਜਾਂ 408-722-7698 ’ਤੇ ਫੋਨ ਕਰੋ।

Share