‘ਚਿੰਤਾਜਨਕ’ ਦਰ ਨਾਲ ਵਧ ਰਹੇ ਕੋਰੋਨਾ ਵਾਇਰਸ ਦੇ ਮਾਮਲੇ : ਡਬਲਯੂ.ਐੱਚ.ਓ.

147
Share

ਜੇਨੇਵਾ, 16 ਅਪ੍ਰੈਲ (ਪੰਜਾਬ ਮੇਲ) – ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਦੇ ਮੁਖੀ ਨੇ ਕਿਹਾ ਕਿ ਗਲੋਬਲੀ ਪੱਧਰ ‘ਤੇ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ‘ਚਿੰਤਾਜਨਕ’ ਦਰ ਨਾਲ ਵਧ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਪ੍ਰਤੀ ਹਫਤੇ ਜਿੰਨੇ ਨਵੇਂ ਮਾਮਲਿਆਂ ਦੀ ਪੁਸ਼ਟੀ ਹੋ ਰਹੀ ਹੈ ਉਹ ਪਿਛਲੇ ਦੋ ਮਹੀਨਿਆਂ ਦੇ ਦੌਰਾਨ ਮਾਮਲਿਆਂ ਤੋਂ ਦੋਗੁਣਾ ਹਨ।

ਡਬਲਯੂ.ਐੱਚ.ਓ. ਦੇ ਡਾਇਰੈਕਟਰ ਜਨਰਲ ਟੇਡ੍ਰੋਸ ਅਦਨੋਮ ਘੇਬ੍ਰੇਯੇਸਸ ਨੇ ਸ਼ੁੱਕਰਵਾਰ ਨੂੰ ਪ੍ਰੈੱਸ ਕਾਨਫੰਰਸ ‘ਚ ਕਿਹਾ ਕਿ ਨਵੇਂ ਮਾਮਲਿਆਂ ਦੀ ਗਿਣਤੀ ‘ਇਨਫੈਕਸ਼ਨ ਦੀ ਸਭ ਤੋਂ ਉੱਚ ਦਰ ‘ਤੇ ਪਹੁੰਚ ਗਈ ਹੈ ਜਿਸ ਨਾਲ ਮਹਾਮਾਰੀ ਦੇ ਦੌਰਾਨ ਹੁਣ ਤੱਕ ਅਸੀਂ ਨਹੀਂ ਦੇਖਿਆ ਸੀ। ਘੇਬ੍ਰੇਯੇਸਸ ਨੇ ਪਾਪੁਆ ਨਿਊ ਗਿੰਨੀ ਦਾ ਉਦਾਹਰਣ ਦਿੰਦੇ ਹੋਏ ਕਿਹਾ ਕਿ ਕੁਝ ਦੇਸ਼ ਜਿਥੇ ਕੋਵਿਡ-19 ਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਸੀ, ਉਥੇ ਵੀ ਮਹਾਮਾਰੀ ਤੇਜ਼ੀ ਨਾਲ ਫੈਲ ਰਹੀ ਹੈ।

ਉਨ੍ਹਾਂ ਨੇ ਕਿਹਾ ਕਿ ਇਸ ਸਾਲ ਦੀ ਸ਼ੁਰੂਆਤ ਤੱਕ ਪਾਪੁਆ ਨਿਊ ਗਿੰਨੀ ‘ਚ 900 ਤੋਂ ਘੱਟ ਮਾਮਲੇ ਸਨ ਅਤੇ ਸਿਰਫ 9 ਲੋਕਾਂ ਦੀ ਇਨਫੈਕਸ਼ਨ ਨਾਲ ਮੌਤ ਹੋਈ ਸੀ। ਉਨ੍ਹਾਂ ਨੇ ਦੱਸਿਆ ਕਿ ਦੇਸ਼ ‘ਚ ਇਸ ਸਮੇਂ 9000 ਤੋਂ ਵਧੇਰੇ ਮਾਮਲੇ ਹਨ ਅਤੇ 83 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ‘ਚੋਂ ਅੱਧੇ ਮਾਮਲੇ ਪਿਛਲੇ ਮਹੀਨੇ ਹੀ ਸਾਹਮਣੇ ਆਏ। ਘੇਬ੍ਰੇਯੇਸਸ ਨੇ ਕਿਹਾ ਕਿ ਪਾਪੁਆ ਨਿਊ ਗਿੰਨੀ ਇਸ ਗੱਲ ਦਾ ਠੀਕ ਉਦਾਹਰਣ ਹੈ ਕਿ ਟੀਕਾਕਰਨ ਕਿਉਂ ਮਹੱਤਵਪੂਰਨ ਹੈ। ਹੁਣ ਤੱਕ ਕੋਵੈਕਸ ਪਹਿਲ ਤਹਿਤ 100 ਤੋਂ ਵਧੇਰੇ ਦੇਸ਼ਾਂ ਨੂੰ ਚਾਰ ਕਰੋੜ ਤੋਂ ਵਧੇਰੇ ਟੀਕਿਆਂ ਦੀ ਖੁਰਾਕ ਭੇਜੀ ਜਾ ਚੁੱਕੀ ਹੈ।


Share