ਚਾਰ ਪੰਜਾਬੀਆਂ ਨੇ ਹਾਸਲ ਕੀਤਾ ਸਾਲ 2021 ਬੀ.ਸੀ. ਅਚੀਵਮੈਂਟ ਕਮਿਊਨਿਟੀ ਐਵਾਰਡ

131
ਹਰਭਜਨ ਸਿੰਘ ਅਠਵਾਲ (ਨਿਊ ਵੈਸਟਮਿੰਸਟਰ), ਕੈਲ ਦੁਸਾਂਝ (ਸਰੀ), ਡਾ. ਬਲਬੀਰ ਗੁਰਮ (ਸਰੀ) ਅਤੇ ਨਿਰਮਲ ਪਰਮਾਰ (ਟੈਰੇਸ)
Share

ਸਰੀ, 14 ਮਈ ( ਹਰਦਮ ਮਾਨ/ਪੰਜਾਬ ਮੇਲ)-ਬੀ.ਸੀ. ਅਚੀਵਮੈਂਟ ਫਾਊਂਡੇਸ਼ਨ ਵੱਲੋਂ ਸਾਲ 2021 ਦੇ ਬੀ.ਸੀ. ਅਚੀਵਮੈਂਟ ਕਮਿਊਨਿਟੀ ਐਵਾਰਡਾਂ ਦਾ ਐਲਾਨ ਕੀਤਾ ਗਿਆ ਹੈ ਅਤੇ ਇਹ ਸਨਮਾਨ ਹਾਸਲ ਕਰਨ ਵਾਲੀਆਂ 25 ਸ਼ਖ਼ਸੀਅਤਾਂ ’ਚ ਚਾਰ ਮਾਣਮੱਤੇ ਪੰਜਾਬੀ – ਹਰਭਜਨ ਸਿੰਘ ਅਠਵਾਲ (ਨਿਊ ਵੈਸਟਮਿੰਸਟਰ), ਕੈਲ ਦੁਸਾਂਝ (ਸਰੀ), ਡਾ. ਬਲਬੀਰ ਗੁਰਮ (ਸਰੀ) ਅਤੇ ਨਿਰਮਲ ਪਰਮਾਰ (ਟੈਰੇਸ) ਸ਼ਾਮਲ ਹਨ। ਬੰਗਲਾਦੇਸ਼ ਦੀ ਜੰਮਪਲ ਜ਼ੇਬਾ ਖਾਨ (ਵੈਨਕੂਵਰ) ਨੂੰ ਇਹ ਫ਼ਖ਼ਰ ਹਾਸਲ ਹੋਇਆ ਹੈ।
ਇਹ ਐਲਾਨ ਬੀ.ਸੀ. ਦੇ ਪ੍ਰੀਮੀਅਰ ਜੌਨ ਹੌਰਗਨ ਅਤੇ ਬੀ.ਸੀ. ਅਚੀਵਮੈਂਟ ਫਾਊਂਡੇਸ਼ਨ ਦੀ ਚੇਅਰਪਰਸਨ ਐਨ ਗਿਰਦਿਨੀ ਵੱਲੋਂ ਕੀਤਾ ਗਿਆ ਹੈ। ਪ੍ਰੀਮੀਅਰ ਜੌਨ ਹੌਰਗਨ ਨੇ ਕਿਹਾ ਹੈ ਕਿ ਇਹ ਐਵਾਰਡ ਬਿ੍ਰਟਿਸ਼ ਕੋਲੰਬੀਆ ਦੇ ਉਨ੍ਹਾਂ ਉੱਘੀਆਂ ਸ਼ਖ਼ਸੀਅਤਾਂ ਨੂੰ ਪ੍ਰਦਾਨ ਕੀਤੇ ਜਾ ਰਹੇ ਹਨ ਜਿਨ੍ਹਾਂ ਬਿਨਾਂ ਕਿਸੇ ਭੇਦਭਾਵ ਤੋਂ ਅਜੋਕੇ ਚੁਣੌਤੀਪੂਰਨ ਸਮੇਂ ਦੌਰਾਨ ਆਪਣੇ ਭਾਈਚਾਰਿਆਂ ਨੂੰ ਮਜ਼ਬੂਤ ਕਰਨ ’ਚ ਮਾਣਯੋਗ ਕਾਰਜ ਕੀਤਾ ਹੈ।
ਬੀ.ਸੀ. ਅਚੀਵਮੈਂਟ ਫਾਊਂਡੇਸ਼ਨ ਦੀ ਚੇਅਰਪਰਸਨ ਐਨ ਗਿਰਦਿਨੀ ਨੇ ਕਿਹਾ ਕਿ ਬਿ੍ਰਟਿਸ਼ ਕੋਲੰਬੀਆ ਦੇ ਇਨ੍ਹਾਂ 25 ਮਹਾਨ ਵਿਅਕਤੀਆਂ ਨੂੰ ਵਿਸ਼ੇਸ਼ ਸਨਮਾਨ ਦਾ ਮਕਸਦ ਉਨ੍ਹਾਂ ਦੇ ਵਡੇਰੇ ਕਾਰਜਾਂ ਨੂੰ ਮਾਨਤਾ ਦੇਣਾ ਹੈ। ਇਹ ਸਨਮਾਨ ਅਸਲ ਵਿਚ ਬੀ.ਸੀ. ਸੂਬੇ ਦਾ ਸਭ ਤੋਂ ਉੱਤਮ ਸਨਮਾਨ ਹੈ ਅਤੇ ਸਾਨੂੰ ਸਾਰਿਆਂ ਨੂੰ ਲੋਕ ਸੇਵਾ ਅਤੇ ਮਹਾਨਤਾ ਲਈ ਪ੍ਰੇਰਿਤ ਕਰਦਾ ਹੈ।
ਐਵਾਰਡ ਹਾਸਲ ਕਰਨ ਵਾਲੀਆਂ ਬਾਕੀ ਸ਼ਖ਼ਸੀਅਤਾਂ ਵਿਚ ਅੰਬਰ ਐਂਡਰਸਨ ਸੀ.ਸੀ.ਸੀ. (ਵੈਨਕੂਵਰ), ਐਨ ਬਲੇਓ (ਲੈਂਗਲੀ), ਡੱਗ ਚਿੰਨੇਰੀ (ਹੌਰਨਬੀ ਆਈਲੈਂਡ), ਜੇਮਜ਼ ਰਾਬਰਟ (ਬੌਬ) ਕੋਟਸ (ਵਿਕਟੋਰੀਆ), ਨੋਰਾਹ ਫਲੈਹਰਟੀ (ਵੈਨਕੂਵਰ), ਯੁਯਾ ਆਈਨਕਸ (ਅਨੀਤਾ ਹਾਲ, ਬੇਲਾ ਬੇਲਾ), ਜਾਨ ਅਤੇ ਜੋਇਸ ਹੈਂਡਰਸਨ (ਸੈਲਮਨ ਆਰਮ), ਟੇਰੇਸਾ ਕਾਜ਼ਮੀਰ (ਪੋਰਟ ਕੋਕਿਟਲਮ), ਐਂਜਲਿਕਾ ਅਤੇ ਪੀਟਰ ਲੈਂਗਨ (ਸਮਿਥਰਸ), ਡਾ. ਕਿ੍ਰਸਟੀਨ ਲੌਕ (ਉੱਤਰੀ ਵੈਨਕੂਵਰ), ਲਿਲ ਮੈਕ (ਵਿਲੀਅਮਜ਼ ਲੇਕ), ਪਲਚੂਰੀ ਨਕੇਸੈਪ ਮਬੂਸੀ (ਵਿਕਟੋਰੀਆ), ਜੈਕ ਮੈਕਗੀ (ਵੈਸਟ ਵੈਨਕੂਵਰ), ਈਲੇਨ ਮੋਂਡਜ਼ (ਵਿਕਟੋਰੀਆ), ਮਾਰਸੀਆ ਨੋਜਿਕ (ਵੈਨਕੂਵਰ), ਡਾ. ਜੇਨ ਜੇ ਕਯੁੰਗ ਸ਼ਿਨ (ਪੋਰਟ ਕੋਕਿਟਲਮ), ਲੂਰਾਣਾ ਕਿਕੂਕੋ ਤਾਸਕਾ (ਵੈਨਕੂਵਰ), ਰੋਜ਼ਮੇਰੀ ਥਾਮਸਨ (ਕੈਲੋਨਾ), ਲਿੰਡਾ ਵਿਲੀਅਮਜ਼ (ਸੇਚੇਲਟ) ਅਤੇ ਸ਼ੈਰਿਲ ਯੰਗ (ਐਲਡਰਗਰੋਵ) ਸ਼ਾਮਲ ਹਨ।

Share