ਚਾਰਾ ਘੁਟਾਲੇ ਮਾਮਲੇ ‘ਚ ਲਾਲੂ ਪ੍ਰਸਾਦ ਨੂੰ 5 ਸਾਲ ਦੀ ਸਜ਼ਾ ਅਤੇ 60 ਲੱਖ ਰੁਪਏ ਜੁਰਮਾਨੇ ਦੀ ਸਜ਼ਾ

360
Share

ਰਾਂਚੀ, 21 ਫਰਵਰੀ  (ਪੰਜਾਬ ਮੇਲ)- ਬਹੁਚਰਚਿਤ ਚਾਰਾ ਘਪਲੇ ਦੇ ਸਭ ਤੋਂ ਵੱਡੇ ਮਾਮਲੇ ‘ਚ ਆਰ.ਸੀ. 47ਏ/96 ‘ਚ ਸੋਮਵਾਰ ਨੂੰ ਵੀਡੀਓ ਕਾਨਫਰੈਂਸਿੰਗ ਰਾਹੀਂ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਨੇ ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ.) ਸੁਪਰੀਮੋ ਲਾਲੂ ਪ੍ਰਸਾਦ ਨੂੰ 5 ਸਾਲ ਦੀ ਸਜ਼ਾ ਅਤੇ 60 ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ। ਰਾਂਚੀ ਸਥਿਤ ਸੀ.ਬੀ.ਆਈ. ਦੇ ਵਿਸ਼ੇਸ਼ ਜੱਜ ਐੱਸ.ਕੇ. ਸ਼ਸ਼ੀ ਦੀ ਅਦਾਲਤ ਨੇ ਸੋਮਵਾਰ ਨੂੰ ਲਾਲੂ ਸਮੇਤ ਹੋਰ ਦੋਸ਼ੀਆਂ ਦੇ ਸਜ਼ਾ ਦੇ ਬਿੰਦੂ ‘ਤੇ ਸੁਣਵਾਈ ਕਰਦੇ ਹੋਏ ਇਹ ਸਜ਼ਾ ਸੁਣਾਈ। ਇਸ ਤੋਂ ਪਹਿਲਾਂ ਰਾਂਚੀ ਦੇ ਡੋਰੰਡਾ ਖਜ਼ਾਨੇ ਤੋਂ 139.35 ਕਰੋੜ ਗੈਰਕਾਨੂੰਨੀ ਨਿਕਾਸੀ ਮਾਮਲੇ ‘ਚ ਅਦਾਲਤ ਨੇ 15 ਫਰਵਰੀ ਨੂੰ ਲਾਲੂ ਸਮੇਤ 75 ਆਰੋਪੀਆਂ ਨੂੰ ਦੋਸ਼ ਕਰਾਰ ਦਿੱਤਾ ਸੀ, ਜਿਨ੍ਹਾਂ ‘ਚੋਂ 41 ਨੂੰ ਛੱਡ ਕੇ ਹੋਰ ਨੂੰ ਪਹਿਲਾਂ ਹੀ ਸਜ਼ਾ ਸੁਣਾ ਦਿੱਤੀ ਗਈ ਸੀ, ਜਦੋਂ ਕਿ ਤਿੰਨ ਦੋਸ਼ੀ ਉਸ ਦਿਨ ਅਦਾਲਤ ‘ਚ ਹਾਜ਼ਰ ਨਹੀਂ ਹੋ ਸਕੇ ਸਨ। ਲਾਲੂ ਯਾਦਵ ਨੂੰ ਇਸ ਤੋਂ ਪਹਿਲਾਂ ਚਾਰਾ ਘਪਲੇ ਨਾਲ ਜੁੜੇ ਚਾਰ ਮਾਮਲਿਆਂ ‘ਚ ਸਜ਼ਾ ਹੋਈ ਹੈ। ਇਸ ‘ਚ ਪਹਿਲਾ ਮਾਮਲਾ ਚਾਈਬਾਸਾ ਖਜ਼ਾਨੇ ਤੋਂ ਗੈਰ-ਕਾਨੂੰਨੀ ਢੰਗ ਨਾਲ 37.7 ਕਰੋੜ ਰੁਪਏ ਕੱਢਣ ਦਾ ਹੈ। ਇਸ ਮਾਮਲੇ ‘ਚ ਲਾਲੂ ਸਮੇਤ 44 ਦੋਸ਼ੀ ਸਨ। ਇਸ ਮਾਮਲੇ ‘ਚ ਲਾਲੂ ਨੂੰ 5 ਸਾਲ ਦੀ ਸਜ਼ਾ ਹੋਈ ਹੈ। ਨਾਲ ਹੀ ਇਸ ਮਾਮਲੇ ‘ਚ 25 ਲੱਖ ਰੁਪਏ ਦਾ ਜੁਰਮਾਨਾ ਵੀ ਹੋਇਆ।


Share