ਚਾਰਲਸ (ਤੀਜੇ) ਨੂੰ ਅਧਿਕਾਰਤ ਤੌਰ ’ਤੇ ਬਰਤਾਨੀਆ ਦਾ ਸਮਰਾਟ ਐਲਾਨਿਆ

135
Share

ਲੰਡਨ, 10 ਸਤੰਬਰ (ਪੰਜਾਬ ਮੇਲ)- ਚਾਰਲਸ ਤੀਜੇ ਨੂੰ ਅੱਜ ਸੇਂਟ ਜੇਮਸ ਪੈਲੇਸ ਵਿਚ ਇਤਿਹਾਸਕ ਸਮਾਰੋਹ ਦੌਰਾਨ ਅਧਿਕਾਰਤ ਤੌਰ ’ਤੇ ਬਰਤਾਨੀਆ ਦਾ ਸਮਰਾਟ ਐਲਾਨ ਦਿੱਤਾ ਗਿਆ। ਇਹ ਨਵੇਂ ਬਾਦਸ਼ਾਹ ਦੀ ਤਾਜਪੋਸ਼ੀ ਦਾ ਜਨਤਕ ਐਲਾਨ ਹੈ। ਮਹਾਰਾਣੀ ਐਲਿਜ਼ਾਬੈਥ ਦੋਇਮ ਦਾ ਸਭ ਤੋਂ ਵੱਡਾ ਪੁੱਤਰ 73 ਸਾਲਾ ਚਾਰਲਸ ਆਪਣੀ ਮਾਂ ਦੀ ਮੌਤ ਤੋਂ ਬਾਅਦ ਬਾਦਸ਼ਾਹ ਬਣ ਗਿਆ ਹੈ ਅਤੇ ਤਾਜਪੋਸ਼ੀ ਕੌਂਸਲ ਦੀ ਮੀਟਿੰਗ ਰਵਾਇਤੀ ਤੌਰ ’ਤੇ ਮਹਾਰਾਣੀ ਦੀ ਮੌਤ ਦੇ 24 ਘੰਟਿਆਂ ਦੇ ਅੰਦਰ ਬੁਲਾਈ ਜਾਂਦੀ ਹੈ।

Share