ਚਰਨਜੀਤ ਸਿੰਘ ਬਾਠ ਤੇ ਜੋਗਾ ਸਿੰਘ ਮਾਹਿਲ ਵੱਲੋਂ ਕਾਂਗਰਸਮੈਨ ਜਿੰਮ ਕੌਸਟਾ ਲਈ ਫੰਡ ਇਕੱਤਰ

374
Share

ਫਰਿਜ਼ਨੋ, 23 ਜੂਨ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਫਰਿਜ਼ਨੋ ਏਰੀਏ ਦੀਆਂ ਜਾਣੀਆਂ-ਪਹਿਚਾਣੀਆਂ ਸ਼ਖ਼ਸੀਅਤਾਂ ਫਾਰਮਰ ਚਰਨਜੀਤ ਸਿੰਘ ਬਾਠ ਅਤੇ ਫਾਰਮਰ ਜੋਗਾ ਸਿੰਘ ਮਾਹਿਲ ਵੱਲੋਂ ਮਾਹਿਲ ਫ਼ਾਰਮ ਤੇ ਤੇਜ ਸਿੰਘ ਮਾਹਿਲ ਦੇ ਯਤਨਾਂ ਸਦਕਾ ਕਾਂਗਰਸਮੈਨ ਜਿੰਮ ਕੌਸਟਾ ਲਈ ਫੰਡ ਰੇਜ਼ਰ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਬਾਠ ਪਰਵਾਰ ਅਤੇ ਮਾਹਿਲ ਪਰਿਵਾਰ ਦੇ ਤਮਾਮ ਦੋਸਤਾਂ-ਮਿੱਤਰਾ ਅਤੇ ਪਰਿਵਾਰਾਂ ਨੇ ਸ਼ਿਰਕਤ ਕੀਤੀ ਅਤੇ ਪੰਜਾਬੀ ਭਾਈਚਾਰੇ ਦੇ ਹਮਦਰਦ ਕਾਂਗਰਸਮੈਨ ਜਿੰਮ ਕੌਸਟਾ ਲਈ ਫੰਡ ਇਕੱਤਰ ਕੀਤਾ।
ਇਸ ਮੌਕੇ ਕਾਂਗਰਸਮੈਨ ਜਿੰਮ ਕੌਸਟਾ ਨੇ ਕਿਹਾ ਕਿ ਪ੍ਰਵਾਸੀ ਪੰਜਾਬੀਆਂ ਨੇ ਮਿਹਨਤ ਕਰਕੇ ਜੋ ਯੋਗਦਾਨ ਅਮਰੀਕਾ ਦੀ ਇਕੌਨਮੀ ਵਿਚ ਪਾਇਆ, ਉਸਦੀ ਸਿਫ਼ਤ ਕਰਨੀ ਬਣਦੀ ਹੈ। ਉਨ੍ਹਾਂ ਪ੍ਰੈਜ਼ੀਡੈਂਟ ਬਾਇਡਨ ਦੇ ਕੰਮ ਦੀ ਸਿਫ਼ਤ ਕਰਦਿਆਂ ਕਿਹਾ ਕਿ ਜੇ ਅੱਜ ਅਮਰੀਕਾ ਕੋਵਿਡ ਵਰਗੀ ਭਿਆਨਕ ਬਿਮਾਰੀ ’ਚੋਂ ਉਭਰਿਆ ਹੈ, ਇਹ ਸਭ ਬਾਇਡਨ ਪ੍ਰਸ਼ਾਸਨ ਦੀ ਚੰਗੀ ਵਿਉਤਬੰਦੀ ਦਾ ਹੀ ਨਤੀਜਾ ਹੈ ਤੇ ਸ਼ਾਇਦ ਇਸੇ ਕਰਕੇ ਅੱਜ ਅਸੀਂ ਮਾਸਕ ਤੋਂ ਬਿਨਾਂ ਪਬਲੀਕਲੀ ਵਿਚਰ ਰਹੇ ਹਾਂ। ਉਨ੍ਹਾਂ ਕੈਲੀਫੋਰਨੀਆ ਦੇ ਪਾਣੀ ਦੇ ਸੰਕਟ ਦਾ ਮੁੱਦਾ ਵੀ ਛੋਹਿਆ ਤੇ ਅਖੀਰ ਵਿਚ ਉਨ੍ਹਾਂ ਕਿਹਾ ਕਿ ਮੈਂ ਪੰਜਾਬੀ ਭਾਈਚਾਰੇ ਨਾਲ ਹਮੇਸ਼ਾਂ ਖੜ੍ਹਾ ਹਾਂ ਅਤੇ ਖੜ੍ਹਾ ਰਹਾਂਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਬਹਾਦਰ ਸਿੰਘ ਮਾਹਿਲ, ਦਵਿੰਦਰ ਮਾਹਿਲ, ਗੈਰੀ ਚਾਹਲ, ਸੁਰਿੰਦਰ ਸਿੰਘ ਨਿੱਝਰ, ਅੰਮਿ੍ਰਤਪਾਨ ਨਿੱਝਰ, ਅਵਤਾਰ ਸਿੰਘ ਗਿੱਲ, ਰੇਡੀਓ ਪੰਜਾਬ ਟੂਡੇ ਤੋਂ ਗੁਰਪ੍ਰੀਤ ਨਿੱਜਰ, ਸਾਧੂ ਸਿੰਘ ਸੰਘਾ, ਨਿਰਮਲ ਗਿੱਲ, ਸੰਤੋਖ ਢਿੱਲੋਂ ਤੇ ਰਣਜੀਤ ਗਿੱਲ ਵੀ ਵਿਸ਼ੇਸ਼ ਤੌਰ ’ਤੇ ਪਹੁੰਚੇ।
ਇਸ ਮੌਕੇ ਮਡੇਰਾ ਕਾਉਂਟੀ ਸੁਪਰਵਾਈਜ਼ਰ ਬਰੇਟ ਫਰੇਜ਼ੀਅਰ, ਸਾਬਕਾ ਮਡੇਰਾ ਸਿਟੀ ਕੌਂਸਲਮੈਨ ਵਿਲ ਓਲੀਵਰ, ਕੈਲੀਫੋਰਨੀਆ ਫਾਰਮ ਬਿਊਰੋ ਦੇ ਪ੍ਰਧਾਨ ਜੈਮੇ ਜੋਹਾਨਸਨ, ਫ੍ਰੀਐਂਟ ਵਾਟਰ ਅਥਾਰਟੀ ਦੇ ਸੀ.ਈ.ਓ. ਜੇਸਨ ਫਿਲਿਪ, ਮਡੇਰਾ ਕਾਲਜ ਦੇ ਪ੍ਰਧਾਨ ਐਂਜਲ ਰੇਯਨਾ, ਮਡੇਰਾ ਸਿੰਚਾਈ ਜ਼ਿਲ੍ਹਾ ਨਿਰਦੇਸ਼ਕ ਰਿਕ ਕੋਸਿੰਸ, ਮਡੇਰਾ ਕਮਿਊਨਿਟੀ ਹਸਪਤਾਲ ਦੇ ਪ੍ਰਧਾਨ ਕੈਰਨ ਪਾਓਲੀਨੇਲੀ ਆਦਿ ਵੀ ਮੌਜੂਦ ਰਹੇ। ਉਪਰੰਤ ਸਾਰੇ ਮਹਿਮਾਨਾਂ ਨੇ ਹਰਮਨਦੀਪ ਬਾਵਾ ਦੇ ਪੰਜਾਬੀ ਰੈਸਟੋਰੈਂਟ, ਨੌਰਥ ਪੁਆਇੰਟ ਇਵੈਂਟ ਸੈਂਟਰ ਵੱਲੋਂ ਸਰਵ ਕੀਤੇ ਲਜੀਜ਼ ਖਾਣਿਆਂ ਦਾ ਆਨੰਦ ਮਾਣਿਆਂ।

Share