ਚਮਕੌਰ ਸਿੰਘ ਸੇਖੋਂ ਦੀਆਂ ਪੁਸਤਕਾਂ ‘ਸੰਘਰਸ਼ੀ ਯੋਧੇ’ ਅਤੇ ‘ਖਾਲ਼ੀ ਪਿਆ ਪੰਜਾਬ ਕੁੜੇ’ ਦਾ ਲੋਕ ਅਰਪਣ ਸਮਾਗਮ

47
Share

ਸਰੀ, 30 ਜੂਨ (ਹਰਦਮ ਮਾਨ/ਪੰਜਾਬ ਮੇਲ)-ਪ੍ਰਸਿੱਧ ਸਾਰੰਗੀ ਵਾਦਕ ਅਤੇ ਗੀਤਕਾਰ ਚਮਕੌਰ ਸਿੰਘ ਸੇਖੋਂ ਦੀਆਂ ਨਵ-ਪ੍ਰਕਾਸ਼ਿਤ ਦੋ ਪੁਸਤਕਾਂ ਸੰਘਰਸ਼ੀ ਯੋਧੇ ਅਤੇ ਖਾਲ਼ੀ ਪਿਆ ਪੰਜਾਬ ਕੁੜੇ ਲੋਕ ਅਰਪਣ ਕਰਨ ਲਈ ਸੀਨੀਅਰ ਸਿਟੀਜ਼ਨ ਸੈਂਟਰ ਸਰੀ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਵੈਨਕੂਵਰ ਵਿਚਾਰ ਮੰਚ, ਸੀਨੀਅਰ ਸਿਟੀਜ਼ਨ ਸੈਂਟਰ ਅਤੇ ਕਲਮੀ ਪਰਵਾਜ਼ ਮੰਚ ਦੇ ਸਹਿਯੋਗ ਨਾਲ ਕਰਵਾਏ ਇਸ ਸਮਾਰੋਹ ਦੀ ਪ੍ਰਧਾਨਗੀ ਰੇਡੀਓ ਹੋਸਟ ਹਰਜਿੰਦਰ ਸਿੰਘ ਥਿੰਦ, ਚਮਕੌਰ ਸਿੰਘ ਸੇਖੋਂ, ਰਾਜ ਸਿੱਧੂ ਅਤੇ ਸਮਾਰੋਹ ਦੇ ਮੁੱਖ ਮਹਿਮਾਨ ਡਾ. ਫਕੀਰ ਮੁਹੰਮਦ ਨੇ ਕੀਤੀ।

ਸਮਾਰੋਹ ਦਾ ਆਰੰਭ ਚਮਕੌਰ ਸਿੰਘ ਸੇਖੋਂ, ਰਾਜ ਸਿੱਧੂ ਅਤੇ ਨਵਦੀਪ ਗਿੱਲ ਮੰਡੀ ਕਲਾਂ ਨੇ ਢੱਡ ਸਾਰੰਗੀ ਦੀਆਂ ਮਨਮੋਹਕ ਧੁਨਾਂ ਨਾਲ ਕੀਤਾ। ਸੀਨੀਅਰ ਸੈਂਟਰ ਦੇ ਸਕੱਤਰ ਹਰਚੰਦ ਸਿੰਘ ਗਿੱਲ ਨੇ ਸਭ ਨੂੰ ਜੀ ਆਇਆਂ ਕਿਹਾ। ਸਟੇਜ ਸਕੱਤਰ ਮਨਜੀਤ ਕੰਗ ਨੇ ਸਮਾਰੋਹ ਦੀ ਭੂਮਿਕਾ ਬੰਨ੍ਹਦਿਆਂ ਚਮਕੌਰ ਸਿੰਘ ਸੇਖੋਂ ਦੀ ਸ਼ਖ਼ਸੀਅਤ, ਉਨ੍ਹਾਂ ਦੀਆਂ ਸਾਹਿਤਕ ਰਚਨਾਵਾਂ, ਕਵੀਸ਼ਰੀ ਅਤੇ ਸਾਰੰਗੀ ਵਾਦਨ ਬਾਰੇ ਜਾਣਕਾਰੀ ਸਾਂਝੀ ਕੀਤੀ।

ਦੋਹਾਂ ਪੁਸਤਕਾਂ ਦੇ ਲੋਕ ਅਰਪਣ ਕਰਨ ਦੀ ਰਸਮ ਉਪਰੰਤ ਪ੍ਰੋ. ਕਸ਼ਮੀਰਾ ਸਿੰਘ, ਪ੍ਰਿੰ. ਮਲੂਕ ਚੰਦ ਕਲੇਰ, ਜਰਨੈਲ ਸਿੰਘ ਸੇਖਾ, ਮੋਹਨ ਗਿੱਲ, ਜਰਨੈਲ ਸਿੰਘ ਆਰਟਿਸਟ, ਅੰਗਰੇਜ਼ ਬਰਾੜ, ਦਰਸ਼ਨ ਸੰਘਾ, ਡਾ. ਬਲਦੇਵ ਸਿੰਘ ਖਹਿਰਾ, ਡਾ. ਗੁਰਮਿੰਦਰ ਸਿੱਧੂ, ਹਰਚੰਦ ਸਿੰਘ ਗਿੱਲ, ਜਸਵੰਤ ਸਿੰਘ ਸੇਖੋਂ, ਪ੍ਰੀਤ ਮਨਪ੍ਰੀਤ ਅਤੇ ਦਵਿੰਦਰ ਕੌਰ ਜੌਹਲ ਨੇ ਚਮਕੌਰ ਸਿੰਘ ਸੇਖੋਂ ਨੂੰ ਮੁਬਾਰਕਬਾਦ ਦਿੱਤੀ ਅਤੇ ਇਨ੍ਹਾਂ ਪੁਸਤਕਾਂ ਉਪਰ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਇਨ੍ਹਾਂ ਪੁਸਤਕਾਂ ਵਿਚ ਸ. ਸੇਖੋਂ ਨੇ ਆਪਣੇ ਗੀਤਾਂ, ਵਾਰਾਂ, ਬੈਂਤਾਂ, ਕਵਿਤਾਵਾਂ ਰਾਹੀਂ ਪੰਜਾਬ ਦੇ ਅਜੋਕੇ ਦਰਦ ਦੀ ਗਾਥਾ, ਕਿਸਾਨੀ ਸੰਘਰਸ਼ ਦੇ ਯੋਧਿਆਂ ਦੀਆਂ ਵਾਰਾਂ ਅਤੇ ਅੱਜ ਦੇ ਸਮੇਂ ਵਿਚ ਧਾਰਮਿਕ, ਸਮਾਜਿਕ ਅਤੇ ਜ਼ਿੰਦਗੀ ਦੇ ਵੱਖ ਵੱਖ ਪਹਿਲੂਆਂ ਨੂੰ ਬਾਖੂਬੀ ਦਰਸਾਇਆ ਹੈ।

ਸਮਾਗਮ ਦੌਰਾਨ ਚਮਕੌਰ ਸਿੰਘ ਸੇਖੋਂ, ਰਾਜ ਸਿੱਧੂ ਅਤੇ ਨਵਦੀਪ ਗਿੱਲ ਮੰਡੀ ਕਲਾਂ ਨੇ ਆਪਣੀ ਕਵੀਸ਼ਰੀ ਦੇ ਵੱਖ ਵੱਖ ਰੰਗਾਂ ਰਾਹੀਂ ਖੂਬ ਮਨੋਰੰਜਨ ਕੀਤਾ। ਇਸ ਮੌਕੇ ਹਾਜਰ ਹੋ ਕੇ ਚਮਕੌਰ ਸਿੰਘ ਸੇਖੋਂ ਨੂੰ ਵਧਾਈ ਦੇਣ ਵਾਲਿਆਂ ਵਿਚ ਹੋਰਨਾਂ ਤੋਂ ਇਲਾਵਾ ਇੰਦਰਜੀਤ ਧਾਲੀਵਾਲ (ਇੰਡੋ ਕੈਨੇਡਾ ਟੀ.ਵੀ.), ਮੋਹਨ ਬਚਰਾ, ਦਵਿੰਦਰ ਕੌਰ ਬਚਰਾ, ਸ਼ਿੰਗਾਰਾ ਸਿੰਘ ਬਿਲਗਾ, ਸਰਪੰਚ ਤੇਜਾ ਸਿੰਘ ਸਿੱਧੂ, ਸਰਪੰਚ ਹਰਜਿੰਦਰ ਸਿੰਘ ਸਿੱਧੂ, ਮਾਸਟਰ ਮਲਕੀਤ ਸਿੰਘ ਗਿੱਲ, ਦਰਸ਼ਨ ਸਿੰਘ ਅਟਵਾਲ, ਅਮਰੀਕ ਸਿੰਘ ਲੇਹਲ, ਦਲੀਪ ਸਿੰਘ ਗਿੱਲ, ਹਰਚੰਦ ਸਿੰਘ ਗਿੱਲ,ਰਵਿੰਦਰ ਕੌਰ ਬੈਂਸ,ਬਲਜਿੰਦਰ ਕੌਰ ਸੰਧੂ,ਕਰਮਪਾਲ ਕੌਰ, ਕਲੇਰ,ਰਣਜੀਤ ਸਿੰਘ ਨਿੱਝਰ,ਗੁਰਮੀਤ ਕਾਲਕਟਅਵਤਾਰ ਕੌਰ ਸਹੋਤਾ, ਗੁਰਬਚਨ ਸਿੰਘ ਬਰਾੜਗੁਰਮੀਤ ਸਿੰਘ ਸੇਖੋਂ ਸ਼ਾਮਲ ਸਨ।


Share