ਘੱਟ ਤਨਖਾਹ ਕਾਰਨ ਅਸਤੀਫਾ ਦੇ ਸਕਦੇ ਸਨ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ

535
Prime Minister Boris Johnson
Share

ਬ੍ਰਿਟੇਨ, 23 ਅਕਤੂਬਰ (ਪੰਜਾਬ ਮੇਲ)-ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਕਥਿਤ ਤੌਰ ‘ਤੇ ਘੱਟ ਤਨਖਾਹ ਦੇ ਕਾਰਨ ਅਸਤੀਫਾ ਦੇਣ ਦੇ ਸੰਕੇਤ ਦਿੱਤੇ ਹਨ। ਯੂਕੇ ਪੀ.ਐੱਮ. ਦਾ ਕਹਿਣਾ ਹੈ ਕਿ ਉਹਨਾਂ ਨੂੰ ਆਪਣੇ ਪਿਛਲੇ ਪੇਸ਼ੇ ਦੀ ਤੁਲਨਾ ਵਿਚ ਬਤੌਰ ਪੀ.ਐੱਮ. ਘੱਟ ਤਨਖਾਹ ਮਿਲਦੀ ਹੈ।ਉਹ ਇੰਨੀ ਤਨਖਾਹ ਵਿਚ ਗੁਜਾਰਾ ਨਹੀਂ ਕਰ ਸਕਦੇ। ਪ੍ਰਧਾਨ ਮੰਤਰੀ ਤੋਂ ਪਹਿਲਾਂ ਦੀ ਟੇਲੀਗ੍ਰਾਫ ਦੇ ਨਾਲ ਬਤੌਰ ਜੁੜੇ ਰਹੇ ਜਾਨਸਨ ਕਰੀਬ 2.63 ਕਰੋੜ ਸਲਾਨਾ ਕਮਾਉਂਦੇ ਸਨ।

ਇਕ ਟੋਰੀ ਸਾਂਸਦ ਨੇ ਕਿਹਾ ਕਿ ਜਾਨਸਨ ਇਕ ਅਖਬਾਰ ਦੇ ਕਾਲਮ ਲੇਖਕ ਵਜੋਂ ਇਕ ਮਹੀਨੇ ਵਿਚ ਮੌਜੂਦਾ ਤਨਖਾਹ ਦੀ ਤੁਲਨਾ ਵਿਚ ਜ਼ਿਆਦਾ ਕਮਾਉਂਦੇ ਸਨ। ਜਾਨਸਨ ਬ੍ਰੈਗਜ਼ਿਟ ਦਾ ਹੱਲ ਕੱਢਣ ਲਈ 6 ਮਹੀਨੇ ਦਾ ਸਮਾਂ ਚਾਹੁੰਦੇ ਹਨ। ਗੌਰਤਲਬ ਹੈ ਕਿ ਜਾਨਸਨ ਕੋਲ ਘੱਟੋ-ਘੱਟੇ 6 ਬੱਚੇ ਹਨ ਜਿਹਨਾਂ ਵਿਚੋਂ ਕੁਝ ਵੱਡੇ ਹੋ ਚੁੱਕੇ ਹਨ। ਉਹਨਾਂ ਬੱਚਿਆਂ ਨੂੰ ਵਿੱਤੀ ਮਦਦ ਦੀ ਲੋੜ ਹੈ। ਟੈਬਲਾਇਡ ਨੇ ਇਕ ਸਾਂਸਦ ਦੇ ਹਵਾਲੇ ਨਾਲ ਕਿਹਾ ਕਿ ਉਹਨਾਂ ਨੇ ਸਾਬਕਾ ਪਤਨੀ ਮਰੀਨਾ ਵ੍ਹੀਲਰ ਨੂੰ ਉਹਨਾਂ ਦੇ ਤਲਾਕ ਦੇ ਸੌਦੇ ਦੇ ਹਿੱਸੇ ਦੇ ਰੂਪ ਵਿਚ ਭੁਗਤਾਨ ਵੀ ਕਰਨਾ ਹੈ। ਰਿਪੋਰਟ ਮੁਤਾਬਕ, ਟੋਰੀ ਪਾਰਟੀ ਦੇ ਨੇਤਾ ਬਣਣ ਤੋਂ ਪਹਿਲਾਂ ਜਾਨਸਨ ਦੀ ਟੇਲੀਗ੍ਰਾਫ ਦੇ ਨਾਲ ਕਰੀਬ 2.63 ਕਰੋੜ ਪ੍ਰਤੀ ਸਾਲ ਦੀ ਤਨਖਾਹ ‘ਤੇ ਸਨ। ਇਸ ਦੇ ਇਲਾਵਾ ਇਕ ਮਹੀਨੇ ਵਿਚ ਦੋ ਸਪੀਚ ਦੇ ਕੇ 1.53 ਕਰੋੜ ਰੁਪਏ ਕਮਾ ਲੈਂਦੇ ਸਨ।


Share